ਪੰਨਾ:ਮਹਾਤਮਾ ਬੁੱਧ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਬਹੁਤ ਫ਼ਰਕ ਨਹੀਂ ਸੀ, ਇਸ ਲਈ ਰਾਜਾ ਰਾਣੀ ਦੀ ਗਲ ਮੰਨ ਗਿਆ। ਰਾਣੀ ਸਫ਼ਰ ਲਈ ਤਿਆਰ ਹੋਈ ਤੇ ਰਾਜਾ ਵੀ ਉਸ ਨੂੰ ਛੱਡਣ ਲਈ ਨਾਲ ਤਿਆਰ ਹੋਇਆ। ਅਜੇ ਉਨਾਂ ਸ਼ਹਿਰ ਦੀ ਹਦ ਨਹੀਂ ਸੀ ਟੱਪੀ ਕਿ ਰਾਣੀ ਨੂੰ ਪੀੜਾਂ ਲਗ ਪਈਆਂ। ਉਥੇ ਰਾਜਾ ਦਾ ਇਕ ਬਗੀਚਾ ਸੀ, ਲੁੰਬਨੀ ਕਾਨਨ। ਇਸ ਨੂੰ ਅਜ ਕਲ ‘ਰੁਮੱਣ ਦੇਈ' ਕਹਿੰਦੇ ਹਨ। ਇਹ ਨੇਪਾਲ ਦੀ ਹੱਦ ਤੇ ਚਾਰ ਮੀਲ ਅੰਦਰ ਬਟੌਲ ਜ਼ਿਲੇ ਵਿਚ ਹੈ। ਇਥੇ ਗਰਮੀਆਂ ਕੱਟਣ ਲਈ ਰਾਜਾ ਦਾ ਇਕ ਸੁੰਦਰ ਮਹੱਲ ਸੀ। ਰਾਜਾ ਰਾਣੀ ਉਥ ਚਲੇ ਗਏ।

ਰਾਣੀ ਆਪਣੀ ਭੈਣ ਪ੍ਰਜਾਵਤੀ ਨਾਲ ਹੌਲੀ ਹੌਲੀ ਬਾਗ਼ ਵਿਚ ਟਹਿਲ ਰਹੀ ਸੀ ਕਿ ਵਕਤ ਆ ਪੁਜਾ । ਰਾਣੀ ਅਸ਼ੋਕ ਬ੍ਰਿਛ ਦੀ ਇਕ ਟਾਹਣੀ ਫੜ ਕੇ ਖਲੋ ਗਈ ਤੇ ਫਿਰ ਬੱਚਾ ਪੈਦਾ ਹੋ ਗਿਆ।

ਇਹ ਗਲ ਵਿਕ੍ਰਮੀ ਸੰਮਤ ਤੋਂ ੫੦੫ ਸਾਲ ਪਹਿਲੇ, ਵਿਸਾਖ ਦੀ ਪੁੰਨਿਆਂ ਦੀ ਹੈ। ਬੌਧ ਗ੍ਰੰਥਾਂ ਵਿਚ ਲਿਖਿਆ ਹੈ ਕਿ ਇਸੇ ਦਿਨ ਸ੍ਰਾਵਸਤੀ ਰਾਜ ਗ੍ਰਹਿ, ਕੌਸਾਂਬੀ ਤੇ ਉਜੱਯਨੀ ਦੇ ਰਾਜਿਆਂ ਦੇ ਘਰ ਵੀ ਕ੍ਰਮ ਨਾਲ ਪ੍ਰਸੇਨਾ ਦਿੱਤ, ਬਿੰਬਸਾਰ, ਉਦਯਨ, ਤੇ ਪ੍ਰਦਯੋਤ ਕੁਮਾਰ ਨੇ ਜਨਮ ਲਿਆ। ਬੁੱਧ ਦੀ ਇਸਤਰੀ, ਨਫਰ ਛੰਦਕ, ਘੋੜਾ ਕੰਥਕ, ਪਰੋਹਤ ਪੁਤਰ ਕਾਲ ਉਦਾਯੀ, ਗਜਰਾਜ ਬੇਧਿ ਬ੍ਰਿਛ ਤੇ ਦੌਲਤ ਭਰੇ ਚਾਰ ਘੜੇ ਵੀ ਇਸ ਦਿਨ ਪ੍ਰਗਟ ਹੋਏ।

ਬਚੇ ਦੇ ਜਨਮ ਤੇ ਰਾਜੇ ਨੂੰ ਬੜੀ ਖ਼ੁਸ਼ੀ ਹੋਈ। ਉਸ ਨੇ ਖ਼ੂਬ ਆਨੰਦ ਉਤਸਵ ਮਨਾਇਆ ਤੇ ਦਾਨ ਪੁੰਨ ਏਨਾ ਕੀਤਾ

੧੭.