ਪੰਨਾ:ਮਹਾਤਮਾ ਬੁੱਧ.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਹਿਰ ਦੀਆਂ ਮੁਟਿਆਰਾਂ ਆਉਣ ਲੱਗੀਆਂ ਤੇ ਇਕ ਇਕ ਕਰ ਕੇ ਆਪਣੀਆਂ ਆਪਣੀਆਂ ਸੁਗਾਤਾਂ ਲੈਣ ਲਗੀਆਂ। ਇਸ ਤਰਾਂ ਕਰਦਿਆਂ ਕਰਦਿਆਂ ਸਾਰੀਆਂ ਸੁਗਾਤਾਂ ਮੁਕ ਗਈਆਂ ਤੇ ਅਖ਼ੀਰ ਇਕ ਹੋਰ ਸੁੰਦਰੀ ਆ ਗਈ। ਸੁੰਦਰੀ ਕੀ ਸੀ, ਚੰਦ ਦਾ ਟੁਕੜਾ ਸੀ। ਕੁੰਦਨ ਵਰਗੀ ਦੇਹ, ਕੌਲ ਫੁਲ ਵਰਗਾ ਚਿਹਰਾ ਤੇ ਹਰਨੀ ਵਰਗੀਆਂ ਕਾਲੀਆਂ ਕਾਲੀਆਂ ਮੋਟੀਆਂ ਮੋਟੀਆਂ ਅਖਾਂ। ਵਾਲ ਲੰਮੇ ਤੇ ਮੁਲੈਮ ਪੱਟ ਵਰਗੇ। ਨਾਉਂ ਸੀ ਉਸ ਦਾ ਯਸ਼ੋਧਰਾ। ਦੇਖ ਕੇ ਕੁਮਾਰ ਸਿਧਾਰਥ ਜ਼ਰਾ ਥਮ੍ਹਿਆਂ, ਜਾਨੋ ਯਸ਼ੋਧਰਾ ਦੇ ਰੂਪ ਦਾ ਜਾਦੂ ਉਸ ਤੇ ਚਲ ਗਿਆ।

ਡਾਢੇ ਸੋਹਣੇ ਤੇ ਲਾਲ ਕਮਲ ਵਰਗੇ ਪਤਲੇ ਪਤਲੇ ਹਬ ਜੋੜ ਯਸ਼ੋਧਰਾ ਨੇ ਕਿਹਾ- "ਰਾਜਕੁਮਾਰ! ਮੇਰੇ ਲਈ ਸੁਗਾਤ!"

ਰਾਜ ਕੁਮਾਰ ਨੇ ਝਟ ਆਪਣੇ ਗਲ ਨੂੰ ਹਥ ਪਾਇਆ ਤੇ ਇਕ ਕੀਮਤੀ ਮੋਤੀਆਂ ਦਾ ਹਾਰ ਲਾਹ ਕੇ ਯਸ਼ੋਧਰਾ ਨੂੰ ਦੇ ਦਿਤਾ। ਯਸ਼ੋਧਰਾ ਹਾਰ ਲੈ ਕੇ ਚਲੀ ਗਈ।

ਪਾਸ ਬੈਠੇ ਰਾਜਾ ਸ਼ੁਧੋਦਨ ਤੇ ਉਸ ਦੇ ਚਤਰ ਮੰਤਰੀ ਨੇ ਸਭ ਦੇਖਿਆ ਤੇ ਨਤੀਜਾ ਕਢ ਲਿਆ। ਫ਼ੈਸਲਾ ਹੋਇਆ ਯਸ਼ੋਧਰਾ ਦੇ ਪਿਤਾ ਨੂੰ ਪੂਰਿਆ ਜਾਏ ਕਿ ਉਹ ਆਪਣੀ ਲੜਕੀ ਦਾ ਵਿਆਹ ਬੁਧ ਨਾਲ ਕਰ ਦੇਵੇ।

ਬੁਧ ਦਾ ਵਿਆਹ-

ਯਸ਼ੋਧਰਾ ਰੋਹਿਣੀ ਨਦੀ ਦੀ ਪੂਰਬ ਦਿਸ਼ਾ ਵਲ ਵਸੇ ਹੋਏ ਨਗਰ ਦੇਵਦਤ ਦੇ ਰਾਜਾ ਦੰਡਪਾਣੀ ਦੀ ਧੀ ਸੀ। ਦੰਡਪਾਣੀ

੨੫.