ਪੰਨਾ:ਮਹਾਤਮਾ ਬੁੱਧ.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਾ ਸ਼ੁਧੋਦਨ ਦਾ ਭਣਵਈਆ ਸੀ ਤੇ ਇਸ ਤਰ੍ਹਾਂ ਯਸ਼ੋਧਤਾ ਬੁੱਧ ਦੇ ਮਾਮੇ ਦੀ ਧੀ ਹੋਈ।

ਰਾਜਾ ਸ਼ੁਧੋਦਨ ਨੇ ਆਪਣੇ ਸਾਲੇ ਕੋਲੋਂ ਆਪਣੇ ਪੁੱਤਰ ਲਈ ਸਾਕ ਦੀ ਮੰਗ ਕੀਤੀ। ਉਸ ਨੇ ਕਿਹਾ,"ਸਾਕ ਮਨਜ਼ੂਰ ਤਾਂ ਹੈ ਪਰ ਗਲ ਇਹ ਹੈ ਕਿ ਜਿਹੜਾ ਸਾਕ ਤੁਸੀਂ ਚਾਹੁੰਦੇ ਹੋ, ਉਸ ਦੇ ਹੋਰ ਵੀ ਕਈ ਰਾਜ ਕੁਮਾਰ ਚਾਹਵਾਨ ਹਨ। ਚੰਗਾ ਹੋਵੇ ਕਿ ਮੁਕਾਬਲਾ ਕਰਾ ਲਿਆ ਜਾਵੇ। ਤੀਰ ਚਲਾਉਣ, ਘੋੜੇ ਵੀ ਸਵਾਰੀ ਕਰਨ ਤੇ ਤਲਵਾਰ ਚਲਾਉਣ ਵਿਚ ਜਿਹੜਾ ਸਭ ਤੋਂ ਵਧ ਕੇ ਨਿਕਲੇ, ਯਸ਼ੋਧਰਾ ਉਸੇ ਦੇ ਗਲ ਜੋ ਮਾਲਾ ਪਾ ਦੇਵੇ।"

ਇਹ ਗਲ ਸੁਣ ਕੇ ਸ਼ੁਧੋਦਨ ਨਿਰਾਸ ਜਿਹਾ ਹੋ ਕੇ ਸੋਚੀ ਪੈ ਗਿਆ। ਪਿਤਾ ਨੂੰ ਸੋਚੀਂ ਡੁਬਾ ਵੇਖ ਕੇ ਬੁਧ ਨੇ ਕਿਹਾ, “ਪਿਤਾ ਜੀ! ਫਿਕਰ ਨਾ ਕਰੋ। ਮੈਂ ਤਿਆਰ ਹਾਂ ਮੁਕਾਬਲੇ ਲਈ। ਕਹਿ ਦਿਓ, ਮਨਜ਼ੂਰ ਹੈ ਤੇ ਦਿਨ ਮੁਕੱਰਰ ਕਰ ਲਉ।”

ਸ਼ੁਧੋਦਨ ਨੇ ਬੜੀ ਖੁਸ਼ੀ ਨਾਲ ਕਹਾ ਭੇਜਿਆ, "ਸਾਨੂੰ ਮਨਜ਼ੂਰ ਹੈ ਆਪ ਦੀ ਸ਼ਰਤ। ਜਿਸ ਦਿਨ ਚਾਹੋ ਤਿਆਰ ਹੈ ਸਾਡਾ ਮੁੰਡਾ।"

ਬੜੀ ਖ਼ੁਸ਼ੀ ਹੋਈ ਦੰਡ ਪਾਣੀ ਨੂੰ ਤੇ ਫ਼ੈਸਲੇ ਦੇ ਸਤਵੇਂ ਦਿਨ ਹੀ ਦੇਵਦਹ ਵਿਚ ਸਵੰਬਰ ਰਚ ਦਿਤਾ ਗਿਆ।

ਰਾਜ ਕੁਮਾਰ ਸਿਧਾਰਥ ਤੋਂ ਛੁਟ ਹੋਰ ਵੀ ਕਈ ਰਾਜ ਕੁਮਾਰ ਮੁਕਾਬਲੇ ਲਈ ਪਹੁੰਚੇ। ਖ਼ੁਦ ਤਿੰਨ ਸ਼ਾਕਯਵੰਸ਼ੀ ਰਾਜ ਕੁਮਾਰ ਵੀ ਸ਼ਾਮਲ ਹੋਏ- ਦੇਵਦੱਤ, ਅਰਜੁਨ ਤੇ ਨੰਦ।

ਬੜੀ ਭੀੜ ਸੀ ਸਵੰਬਰ ਵਿਚ। ਖੂਬ ਸਜਿਆ ਹੋਇਆ ਸੀ ਮੈਦਾਨ। ਐਨ ਵਕਤ ਸਿਰ ਦਮਾਮਾ ਵਜਿਆ ਤੇ ਕਾਰਵਾਈ

੨੬.