ਪੰਨਾ:ਮਹਾਤਮਾ ਬੁੱਧ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੁਰੂ ਹੋਈ। ਨੰਦ ਨੇ ਕਿਹਾ, “ਪਹਿਲੇ ਤੀਰੰਦਾਜ਼ੀ ਹੋਵੇ।"

ਤੀਰੰਦਾਜ਼ੀ ਲਈ ਇਕ ਬੜਾ ਭਾਰਾ ਧਨਖ ਮੈਦਾਨ ਵਿਚ ਰਖਿਆ ਗਿਆ ਤੇ ਦੂਰ ਪਈ ਇਕ ਛੋਟੀ ਜੇਹੀ ਚੀਜ਼ ਨੂੰ ਨਿਸ਼ਾਨਾਂ ਲਾਉਣ ਲਈ ਕਿਹਾ ਗਿਆ। ਕਈ ਰਾਜ ਕੁਮਾਰ ਉਠੇ ਪਰ ਨਿਸ਼ਾਨਾਂ ਮਾਰਨਾਂ ਤਾਂ ਇਕ ਪਾਸੇ ਰਿਹਾ, ਧਨਖ ਤੇ ਡੋਰੀ ਤਕ ਵੀ ਨਾ ਚੜਾ ਸਕੇ। ਸ਼ਰਮਿੰਦੇ ਹੋਕੇ ਬੈਠ ਗਏ। ਫਿਰ ਕਪਿਲ ਵਸਤੂ ਦੇ ਰਾਜ ਕੁਮਾਰਾਂ ਦੀ ਵਾਰੀ ਆਈ। ਦੇਵ ਦੱਤ ਤੇ ਅਰਜਨ ਨੇ ਔਖੇ ਸੌਖੇ ਡੋਰੀ ਤਾਂ ਚੜ੍ਹਾ ਲਈ ਪਰ ਨਿਸ਼ਾਨਾਂ ਦੋਹਾਂ 'ਚੋਂ ਕੋਈ ਨਾ ਵੰਡ ਸਕਿਆ। ਨੰਦ ਵੀ ਨਾ ਫੰਡ ਸਕਿਆ। ਆਖ਼ਰ ਵਾਰੀ ਸਿਧਾਰਥ ਦੀ ਆਈ। ਉਨਾਂ ਉਸ ਗੁੰਦੇ ਹੋਏ ਬੈਂਤ ਦੇ ਕਮਾਨ ਨੂੰ ਚੁਕਿਆ ਜੋ ਕਿ ਤੰਦੀ ਨਾਲ ਬਝਾ ਹੋਇਆ ਸੀ ਤੇ ਚਾਂਦੀ ਦੀਆਂ ਤਾਰਾਂ ਨਾਲ ਕਸਿਆ ਹੋਇਆ ਸੀ। ਜਿਉਂ ਹੀ ਉਨਾਂ ਹੌਲੇ ਜਿਹੇ ਉਸ ਨੂੰ ਟਕੋਰਿਆ ਤੇ ਰੱਸੀ ਨੂੰ ਖਿਚਿਆ ਕਿ ਉਸ ਦੇ ਦੋਵੇਂ ਸਿਰੇ ਜੁੜ ਗਏ ਤੇ ਓਹ ਮੋਟਾ ਬੈਂਤ ਵਿਚ ਟੁਟ ਗਿਆ। ਇਹ ਦੇਖ ਕੇ ਬੋਧੀ ਸੱਤਵ (ਬੁੱਧ) ਨੇ ਕਿਹਾ, “ਇਹ ਧਨਖ ਖੇਡ ਲਈ ਹੈ, ਪ੍ਰੇਮ ਲਈ ਨਹੀਂ। ਕੀ ਕਿਸੇ ਕੋਲ ਅਜਿਹਾ ਧਨਖ ਨਹੀਂ ਜਿਹੜਾ ਸਾਕਯ ਕੰਸ਼ੀ ਰਾਜ ਕੁਮਾਰਾਂ ਦੇ ਯੋਗ ਹੋਵੇ?

ਦੇਵ ਦੱਤ ਬੜਾ ਈਰਖੀ ਤੇ ਦਿਲੋਂ ਬੁਧ ਦਾ ਵੈਰੀ ਸੀ। ਉਸ ਨੇ ਇਕ ਬੜੇ ਭਾਰ ਧਨਖ ਦਾ ਪਤਾ ਦਸਿਆ। ਚਾਰ ਬਹਾਦਰ ਗਏ ਤੇ ਬੜੀ ਮੁਸ਼ਕਲ ਨਾਲ ਉਹ ਚੁਕ ਲਿਆਏ। ਬੁਧ ਨੇ ਉਸ ਨੂੰ ਦੋ ਵਾਰੀ ਜਾਚਿਆ ਤੇ ਕਿਹਾ, “ਲੌ ਮਿਤਰੋ, ਹੈ ਕੋਈ ਮਾਈ ਦਾ ਲਾਲ ਇਸ ਨੂੰ ਚੜਾਉਣ ਵਾਲਾ? ਸ਼ਰਮੋ ਕੁਸ਼ਰਮੀ ਫਿਰ ਦੇਵ ਦਤ ਮੈਦਾਨ ਵਿਚ ਆਇਆ ਤੇ ਉਸ ਦੇ ਕੁਝ ਸਾਥੀ

੨੭.