ਪੰਨਾ:ਮਹਾਤਮਾ ਬੁੱਧ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਪਰ ਧਨਖ ਚੜ੍ਹਾ ਕੋਈ ਵੀ ਨਾ ਸਕਿਆ। ਆਖਰ ਬੁਧ ਨੇ ਸਹਿਜੇ ਹੀ ਉਸ ਨੂੰ ਚੁੱਕ ਲਿਆ ਤੇ ਉਸ ਤੇ ਡੋਰੀ ਚੜ੍ਹਾ ਕੇ ਉਸ ਨੂੰ ਟਕੋਰਿਆ ਤੇ ਨਿਸ਼ਾਨਾਂ ਫੰਡ ਦਿਤਾ। ਦੇਖ ਕੇ ਸਾਰੇ ਖ਼ੁਸ਼ ਹੋ ਗਏ ਤੇ ਤੌੜੀਆਂ ਵੱਜਣ ਲਗ ਪਈਆਂ।

ਫਿਰ ਮੁਕਾਬਲਾ ਸ਼ੁਰੂ ਹੋਇਆ ਤਲਵਾਰ ਦਾ। ਹਮਲਾ ਤੇ ਹਮਲੇ ਤੋਂ ਰਖਿਆ ਦਾ। ਇਸ ਵਿਚ ਵੀ ਬਾਜੀ ਬੁਧ ਦੇ ਹਥ ਹੀ ਰਹੀ।

ਹੁਣ ਵਾਰੀ ਆਈ ਘੋੜ ਸਵਾਰੀ ਦੀ। ਇਸ ਵਿਚ ਵੀ ਬੋਧੀ ਸੱਤਵ ਮੀਰੀ ਰਹੇ। ਉਨ੍ਹਾਂ ਦੇ ਪਿਆਰੇ ਘੋੜੇ ਨੇ ਤਿੰਨੇ ਵਾਰੀ ਕਿਸੇ ਨੂੰ ਅਗੇ ਨਾ ਨਿਕਲਣ ਦਿਤਾ। ਇਹ ਵੇਖ ਕੇ ਨੰਦ ਨੇ . ਕਿਹਾ, “ਇਹ ਨਹੀਂ, ਕੋਈ ਨਵਾਂ ਘੋੜਾ ਮੰਗਾਓ।’’ ਨਵਾਂ ਘੋੜਾ ਆ ਗਿਆਾ। ਘੋੜਾ ਵੀ ਬੜਾ ਬਲਵਾਨ ਤੇ ਇਤਨਾ ਤੇਜ਼ ਕਿ ਹਨੇਰੀ ਤੋਂ ਵਧ ਤੇ ਲੋਹੇ ਦੇ ਸੰਗਲਾਂ ਨਾਲ ਬਧਾ ਹੋਇਆ। ਵਾਰੋ ਵਾਰੀ ਸਭ ਰਾਜ ਕੁਮਾਰ ਉਪਰ ਚੜ੍ਹਨ ਲਗੇ, ਪਰ ਘੋੜੇ ਨੇ ਕਿਸੇ ਨੂੰ ਉਪਰ ਨਾ ਚੜ੍ਹਨ ਦਿਤਾ। ਸਿਰਫ ਖੋੜਾ ਚਿਰ ਅਰਜੁਨ ਹੀ ਚੜ੍ਹਿਆ ਤੇ ਉਹ ਵੀ ਮੌਤ ਦੇ ਮੂੰਹੋਂ ਮਸਾਂ ਬਚਿਆ। ਇਹ ਵੇਖ ਕੇ ਲੋਕਾਂ ਆਵਾਜ਼ਾਂ ਦਿਤੀਆਂ, ਸਿਧਾਰਥ ਇਸ ਘੋੜੇ ਤੇ ਨਾ ਚੜ੍ਹੇ, ਇਹ ਬੜਾ ਖ਼ਤਰਨਾਕ ਹੈ। ਪਰ ਸਿਧਾਰਥ ਨੇ ਕੁਝ ਪਰਵਾਹ ਨਾ ਕੀਤੀ ਤੇ ਪਲਾਕੀ ਮਾਰ ਕੇ ਘੋੜੇ ਉਤੇ ਚੜ੍ਹ ਗਏ ਤੇ ਕਈ ਚਕਰ ਕਟੇ। ਘੋੜਾ ਇਉਂ ਦਿਸਣ ਲਗ ਪਿਆ ਜਿਵੇਂ ਵਰ੍ਹਿਆਂ ਦਾ ਸਾਧਿਆ ਤੇ ਸਿਖਾਇਆ ਹੋਇਆ ਹੁੰਦਾ ਹੈ।

ਇਹ ਵੇਖ ਕੇ ਸਾਰੇ ਹੈਰਾਨ ਰਹਿ ਗਏ ਤੇ ਕਹਿਣ ਲਗ ਪਏ, ਬੋਧੀ ਸੱਤਵ ਬਾਜੀ ਲੈ ਗਏ। ਪਿਤਾ ਨੇ ਇਸ਼ਾਰਾ ਕੀਤਾ ਤੇ

੨੮.