ਪੰਨਾ:ਮਹਾਨ ਕੋਸ਼ ਭਾਗ 1.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭੂਮਿਕਾ

ਸੰਮਤ ੧੯੫੫ ਵਿੱਚ ਪੰਡਿਤ ਤਾਰਾਸਿੰਘ ਜੀ ਦਾ ਗੁਰੁਗਰਾਓਂ ਕੋਸ਼) ਅਤੇ ਸੰਮਤ ੧੯੫੭ ਵਿੱਚ ਭਾਈ ਹਜਾਰਾਸਿੰਘ ਜੀ ਦਾ ਸ੍ਰੀ ਗੁਰੂਥ ਕੋਸ਼` ਪੜਕੇ ਮੈਨੂੰ ਸੰਕਲਪ ਫੁਰਿਆ ਕਿ ਇਨ੍ਹਾਂ ਕੋਸ਼ਾਂ ਵਿੱਚ ਜੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਹੀਂ ਆਏ, ਉਹ ਸ਼ਾਮਿਲ ਕਰਕੇ ਅਰ ਅੱਖਰ ਤਥਾ ਮਾਤਾ ਕ੍ਰਮ ਅਨੁਸਾਰ ਸ਼ਬਦ ਜੋੜਕੇ, ਇੱਕ ਉੱਤਮ ਕੋਸ਼ ਲਿਖਿਆ ਜਾਵੇ, ਜਿਸ ਤੋਂ ਵਿਸ਼ੇਸ਼ ਲਾਭ ਹੋਸਕੇ, * ਇਸ ਮਨੋਰਥ ਦੀ ਸਫਲਤਾ ਲਈ ਮੈਂ ਵਿਚਾਰ ਨਾਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭਿਆ, ਜਿਸ ਦੀ ਸਮਾਪਤੀ ਪੰਜਾਂ ਵਰਿਆਂ ਵਿੱਚ ਹੋਈ, ਜਦ ਮੈਂ ਸ਼ਬਦਾਂ ਨੂੰ ਕੂਮ ਅਨੁਸਾਰ ਜੋੜਨ ਲੱਗਾ, ਤਾਂ Encyclopedia Britannica ਨੂੰ ਵੇਖਕੇ ਚਿੱਤ ਵਿੱਚ ਆਈ ਕਿ ਸਿੱਖ ਸਾਹਿਤ ਦਾ ਭੀ ਇੱਕ ਅਜੇਹਾ ਕੋਸ਼ ਹੋਣਾ ਚਾਹੀਏ, ਜਿਸ ਵਿੱਚ ਸਾਰੇ ਸਿੱਖਮਤ ਸੰਬੰਧੀ ਗੰਥਾਂ ਦੇ ਸਰਵ ਪ੍ਰਕਾਰ ਦੇ ਸ਼ਬਦਾਂ ਦਾ ਯੋਗੜ ਰੀਤਿ ਨਾਲ ਨਿਰਣਾ ਕੀਤਾ ਹੋਵੇ, ਸੰਮਤ ੧੯੬੩ ਵਿੱਚ ਮੈਂ ਦਸਮਗ੍ਰੰਥ ਦਾ ਪਾਠ ਸ਼ੁਰੂ ਕੀਤਾ ਅਰ ਉਸ ਦੀ ਸਮਾਪਤੀ ਪਿੱਛੋਂ ਭਾਈ ਗੁਰਦਾਸ ਜੀ ਦੀ ਬਾਣੀ, ਭਾਈ ਨੰਦਲਾਲ ਜੀ ਦੀ ਰਚਨਾ, ਸਰਵਲੋਹਪ੍ਰਕਾਸ਼, ਗੁਰੁਸ਼ੋਭਾ, ਭਾਈ ਮਨੀਸਿੰਘ ਜੀ ਦੀਆਂ ਸਾਖੀਆਂ, ਗੁਰੁਮਹਿਮਪ੍ਰਕਾਸ਼, ਗੁਰਵਿਲਾਸ, ਗੁਰੂਨਾਨਕ ਪ੍ਰਕਾਸ਼, ਗੁਰਪ੍ਰਤਾਪ ਸੂਰਯ, ਪੰਥਪ੍ਰਕਾਸ਼, ਜਨਮਸਾਖੀਆਂ, ਗੁਰੂਪਦਮਪ੍ਰਕਾਸ਼, ਰਹਿਤਨਾਮੇ, ਗੁਰਬਾਣੀ ਦੇ ਟੀਕੇ ਅਤੇ ਅਨੇਕ ਇਤਿਹਾਸ ਯਥਾਕੁਮ ਪੜਕੇ ਸ਼ਬਦ ਨੋਟ ਕੀਤੇ, ਅਰ ਸ਼ਾਬਦਗਯਾਨ ਸੰਬੰਧੀ ਸਾਰੇ ਅੰਗਾਂ ਤੇ + ਪੂਰਣ ਵਿਚਾਰ ਕਰਕੇ ਸਮੇਂ ਸਮੇਂ ਪੁਰ ਸ਼ਿਰੋਮਣਿ ਵਿਨਾਂ ਨਾਲ ਸੰਮਤ ਮੇਲਕੇ ਅਨੇਕ ਸ਼ਬਦਾਂ ਦੇ ਯਥਾਰਥ ਅਰਥ ਅਤੇ ਭਾਵ ਲੱਭਣ ਵਿੱਚ ਸਫਲਤਾ ਪ੍ਰਾਪਤ ਕੀਤੀ, ਸ੍ਰੀ ੧੦੮ ਮਾਨ ਮਹਾਰਾਜਾ ਸਰ ਹੀਰਾਸਿੰਘ ਸਾਹਿਬ ਮਾਲਵੇਦ ਬਹਾਦੁਰ ਨਾਭਾਪਤਿ ਦਾ ਦੇਹਾਂਤ ਹੋਣ ਪਿੱਛੋਂ ਕਈ ਕਾਰਣਾਂ ਕਰਕੇ, ੨੮ ਵੈਸਾਖ ਸੰਮਤ ੧੯੬੯ (੧੦ ਮਈ ਸਨ ੧੯੧੨) ਨੂੰ ਮੈਂ ਰਿਆਸਤ ਦੀ ਅਹਿਲਕਾਰੀ ਛੱਡਕੇ ਗਰਮੀ ਕੱਟਣ ਕਸ਼ਮੀਰ ਚਲਾਗਿਆ ਅਰ ਉੱਥੇ ੨੦ ਮਈ ਨੂੰ ਅਰਦਾਸਾ ਸੋਧਕੇ ਗੁਰਸ਼ਬਰਤਨਾਕਰ ਮਹਾਨ ਕੋਸ਼ ਲਿਖਣਾ ਆਰੰਭਿਆ, ਜੋ ੨੫ ਮਾਘ ਸੰਮਤ ੧੯੮੨ (੬ ਫਰਵਰੀ ੧੯੨੬) ਨੂੰ ਪੂਰਣ ਹੋਇਆ, ਗ੍ਰੰਥ ਤਿਆਰ ਹੋਣ ਪੁਰ ਇਸ ਦੇ ਛਾਪਣ ਦੀ ਚਿੰਤਾ ਪਈ, ਕਿਉਂਕਿ ਮਹਾਰਾਜਾ ਜੈੱਸਿੰਘ ਸਾਹਿਬ ਫਰੀਦਕੋਟਪਤਿ, ਜਿਨ੍ਹਾਂ ਨੇ ਇਸ ਨੂੰ ਛਪਵਾਉਣ ਦਾ ਵਚਨ ਦਿੱਤਾ ਸੀ, ਪਰਲੋਕ ਸਿਧਾਰਗਏ, ਅਰ ਮਹਾਰਾਜਾ ਰਿਪੁਦਮਨਸਿੰਘ ਸਾਹਿਬ ਮਾਲਵੇ ਬਹਾਦੁਰ ਨਾਭਾਪਤਿ, ਜਿਨ੍ਹਾਂ ਨੇ ਡੂਢ ਸਾਲ ਲਈ ਮੇਰੇ ਸਟਾਫ ਦੀ ਨੌਕਰੀ ਦਿੱਤੀ ਅਰ ਚੋਖੀ ਰਕਮ ਛਪਾਈ ਲਈ ਮਨਜੂਰ ਕੀਤੀ ਸੀ, ਰਾਜ ਤਿਆਗਕੇ ਨਾਭੇ ਤੋਂ ਚਲੇਗਏ, ਅਰ ਰਿਆਸਤ ਦੇ ਪ੍ਰਬੰਧਕ ( Administrator ) ਨੇ ਖਜਾਨੇ ਮਸਤਾਨੇ ਦੱਸਕੇ ਗੰਥ ਛਪਵਾਉਣ ਤੋਂ ਨਾਂਹ ਕਰਦਿੱਤੀ, . ਕਈ ਸੱਜਨਾਂ ਦੀ ਸਲਾਹ ਨਾਲ ਅੰਤ ਨੂੰ ਇਹ ਵਿਚਾਰ ਹੋਇਆ ਕਿ ਇਸ ਗ੍ਰੰਥ ਦੇ ਪੰਜ ਸੌ ਗ੍ਰਾਹਕ ਬਣਾਏ ਜਾਕੇ, ਉਨ੍ਹਾਂ ਤੋਂ ਅੱਧੀ ਕੀਮਤ ਪੇਸ਼ਗੀ ਲੈਕੇ ਮਹਾਨ ਕੋਸ਼ ਪ੍ਰੈਸ਼ ਵਿੱਚ ਭੇਜਿਆ ਜਾਵੇ, ਇਸ ਲਈ ਹਜਾਰ ਕਾਪੀ ਨਮੂਨੇ ਦੀ ਛਾਪਕੇ ਵੰਡੀਗਈ ਅਤੇ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤਾ ਗਿਆ, ਜਿਸ ਤੋਂ ਨੌਂ ਮਹੀਨਿਆਂ ਵਿੱਚ ਕੇਵਲ ਦੋ ਸੌ ਕਾਪੀਆਂ ਦੇ ਗਾਹਕ ਕੁਝ ਸੱਜਨ ਬਣੇ,+

  • * ਪੰਡਿਤ ਤਾਰਾ ਸਿੰਘ ਜੀ ਦੇ ਕੋਸ਼ ਵਿੱਚ ਸ਼ਬਦਾਂ ਦੇ ਆਦਿ ਅਤੇ ਅੰਤਿਮ ਅੱਖਰਾਂ ਦਾ ਕੂਮ ਹੈ, ਜਿਵੇਂ-ਸਉਤ, ਸਲਿਤਾ, ਸਮਰਥ, ਸਦਾ, ਸੋਹਜਸਮਾਧਿ, ਸਰਨ, ਸਮਾਨ, ਸਰਬ xxx ਆਦਿ, ਭਾਈ ਹਜਾਰਾਸਿੰਘ ਜੀ ਦੇ ਕੋਸ਼ ਵਿੱਚ ਯਥਾਕੂਮ ਅੱਖਰਾਂ ਦਾ ਸਿਲਸਿਲਾ ਹੈ, ਜਿਵੇਂਓਕ, ਉਕਤ, ਉਪਰ, ਉਗਲਾਰੇ, ਓਘ, ਉਚ, ਉਛਾਹੜਾ, ਉਜ਼, ਉਜਲ, ਓਜਾੜ, ਉਝਰਤ, ਓਟ xxx ਆਦਿ ।

ਆਕਾਂਕਾ ਪੁਨ ਯੋਗਤਾ ਸੰਨਿਧਾਨ ਪਹਿਚਾਨ । ਤਾਤਪਰਥ ਚੌਥੇ ਮਿਲੈ, ਹੋਵੈ ਸ਼ਾਬਦਨ (ਭਾਈ ਗੁਲਾਬਸਿੰਘ ਜੀ, ਇਸ ਸੰਬੰਧ ਵਿੱਚ ਦੇਖੋ, ਵਿੱਤਿ ਸ਼ਬਦ ਦਾ ਅੰਗ ੪.

  • ਇਨ੍ਹਾਂ ਵਿਚੋਂ 90 ਕਾਪੀਆਂ ਦੇ ਗਾਹਕ ਸਰਦਾਰ ਬਹਾਦਰ ਸਰਦਾਰ ਧਰਮ ਸਿੰਘ ਜੀ ਸਰਕਾਰੀ ਠੇਕੇਦਾਰ ਦਿੱਲੀ ਸਨ।

(ix)