ਪੰਨਾ:ਮਹਾਨ ਕੋਸ਼ ਭਾਗ 1.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪਬਲਿਕ ਵੱਲੋਂ ਨਿਰਾਸ਼ ਹੋਕੇ ਮੈਂ ਸਿੱਖ ਮਹਾਰਾਜਗਾਨ ਦੀ ਸੇਵਾ ਵਿੱਚ ਦਰਖ਼ਾਸਤ ਭੇਜੀ ਕਿ ਆਪ ਤਿੰਨ ਸੌ ਕਾਪੀਆਂ ਖਰੀਦਕੇ ਇਸ ਲਾਭਦਾਇਕ ਕਾਰਜ ਵਿੱਚ ਮੇਰੀ ਸਹਾਇਤਾ ਕਰੋ; ਇਸ ਪੁਰ ਮਹਾਰਾਜਾ ਭੂਪੇ ਸਿੰਘ ਸਾਹਿਬ ਮਹੱਦ ਬਹਾਦਰ ਪਟਿਆਲਾਪਤਿ ਨੇ ਮੈਨੂੰ ਚਾਇਲ ਸੱਦਕੇ ੧ ਅਕਤੂਬਰ ੧੯੨੭ ਨੂੰ ਹੁਕਮ ਫਰਮਾਇਆ ਕਿ ਮਹਾਨਕੋਸ਼ ਦੀ ਸਾਰੀ ਲਾਗਤ ਅਸੀਂ ਦੇਵਾਂਗੇ, ਇਸ ਲਈ ਇਹ ਗ੍ਰੰਥ ਦਰਬਾਰ ਪਟਿਆਲੇ ਦੇ ਖਰਚ ਪੁਰ ਛਾਪ ਦਿੱਤਾ ਜਾਵੇ, ਅਰ ਜਿਨ੍ਹਾਂ ਗਾਹਕਾਂ ਨੇ ਆਪ ਨੂੰ ਪੇਸ਼ਗੀ ਰਕਮ ਘੱਲੀ ਹੈ, ਉਹ ਸਭ ਵਾਪਿਸ ਕੀਤੀ ਜਾਵੇ; ਇਸ ਅਨੁਸਾਰ ਮੈਂ ਧਨਵਾਦ ਸਹਿਤ ਸਾਰੇ ਸੱਜਨਾਂ ਨੂੰ ਰਕਮ ਮੋੜ ਦਿੱਤੀ ਅਰ ਸੁਦਰਸ਼ਨ ਪ੍ਰੈਸ ਅਮ੍ਰਿਤਸਰ ਵਿੱਚ ੨੬ ਅਕਤੂਬਰ ੧੯੨੭ ਤੋਂ ਗੰਥ ਛਪਵਾਉਣਾ ਸ਼ੁਰੂ ਕੀਤਾ, ਜਿਸ ਦੀ ਸਮਾਪਤੀ ੧ ਵੈਸਾਖ ਸੰਮਤ ੧੯੮੭ (੧੩ ਅਪੈਲ ਸਨ ੧੯੩੦) ਨੂੰ ਹੋਈ.* ਇਸ ਮਹਾਨ ਕੋਸ਼ ( Encyclopedia of Sikh Literature ) ਵਿੱਚ ਕੀ ਕੀ ਵਿਸ਼ਯ ਹਨ, ਇਹ ਪਾਠਕ ਇਸ ਨੂੰ ਪੜ੍ਹਕੇ ਵੇਖ ਸਕਦੇ ਹਨ, ਪਰ ਸੰਖੇਪ ਨਾਲ ਭੂਮਿਕਾ ਵਿੱਚ ਪ੍ਰਗਟ ਕਰਨਾ ਭੀ ਯੋਗ ਪ੍ਰਤੀਤ ਹੁੰਦਾ ਹੈ (੧॥ ਗਦਯ ਅਥਵਾ ਪਦ (ਨਰ-ਨਜ਼ਮ) ਜਿਤਨੇ ਪ੍ਰਸਿੱਧ ਗੰਥ ਸਿੱਖਮਤ ਸੰਬੰਧੀ ਹਨ, ਸਾਰਿਆਂ ਦੇ ਸ਼ਬਦ ਇਸ ਵਿੱਚ ਆਗਏ ਹਨ, (੨) ਸ਼ਬਦਾਂ ਦਾ ਕੂਮ ਕੇਵਲ ਅੱਖਰਾਂ ਅਨੁਸਾਰ ਹੀ ਨਹੀਂ, ਮਾਤਾ ਦਾ ਕੁਮ ਭੀ ਨਾਲ ਰੱਖਿਆਗਿਆ ਹੈ, ਜਿਵੇਂ-ਅਉ, ਅਉਸਰ, ਅਉ ਹਠ, ਅਉਹਾਰ, ਅਉਖ, ਅਉਖਦ, ਅਉਗੁਣ, ਅਉਘਟ, ਅਉਚਰ, ਅਉਛਕ xxx ਅਇਆਨ, ਅਈਏ, ਅਸ, ਅਸਹ, ਅਸਤ, ਅਸਤਾ, ਅਸਥਿ, ਅਸਥਿਰ, ਅਸਨ, ਅਸਪ, ਅਸਬਾਬ, ਅਸਮਰਥ, ਅਸਮਾਨ, ਅਸ਼ਰਫੀ, ਅਸਾ, ਅਸਾਡਾ, ਅਸਾਧ, ਅਰ, ਅਸਿ, ਅਸਿਤ, ਅਸੀਸ, ਅਸੀਮ, ਅਸ਼ੀਲ, ਅਸੁ, ਅਸ਼ੁਚਿ, ਅਸੁਰ, ਅਸੂਆ, ਅਸੂਤ, ਅਸੇਖ, ਅਸੈ, ਅਸ਼ੋਕ, ਸੋਚ, ਅਸੰਖ, ਅਸੰਗਤ, ਅਸੰਭਵ, ਅੱਸੀ, ਅੱਸੂt ਅ xxx ਆਦਿ.. (੩) ਸ਼ਬਦਾਂ ਦੇ ਧਾਤ ਅਤੇ ਵਹੁਤ ਪੱਤਿ ਦੱਸਕੇ ਅਰਬ ਸਪਸ਼ੂ ਕੀਤਾਗਿਆ ਹੈ, ਇਸ ਸੰਬੰਧ ਵਿੱਚ ਪਾਠਕਾਂ ਨੂੰ ਮਲੂਮ ਰਹੇ ਕਿ ਸੰਸਕ੍ਰਿਤ ਦੇ ੧੭੦੮ ਧਾਤੂਆਂ ਤੋਂ ਲੱਖਾਂ ਸ਼ਬਦ ਬਣੇ ਹਨ, ਪਰ ਵਿਚਾਰ ਕਰਨ ਤੋਂ ਇਹੀ ਸਿੱਧ ਹੁੰਦਾ ਹੈ ਕਿ ਧਾਤ ਅਤੇ ਉਨ੍ਹਾਂ ਤੋਂ ਬਣੇ ਸ਼ਬਦਾਂ ਵਿੱਚ ਵਿਦਾਨਾਂ ਦਾ ਕਲਪਿਆ ਅਰਥ ਹੀ ਪ੍ਰਧਾਨ ਹੈ, ਜਿਵੇਂ-ਅਸ ਧਾਤ ਤੋਂ ਅਸਿ ਸ਼ਬਦ ਬਣਿਆ ਹੈ, ਜਿਸ ਦਾ ਅਰਥ ਕੱਟਣਾ ਹੈ, ਜੇ ਧਾਤ ਦੇ ਇਸੇ ਅਰਥ ਨੂੰ ਲੈਕੇ ਕੁਹਾੜੇ, ਛਵੀ, ਟੋਕੇ ਆਦਿ ਨੂੰ ਅਸਿ ਆਖੀਏ, ਤਾਂ ਕੋਈ ਰੁਕਾਵਟ ਨਹੀਂ, ਪਰ ਅਸਿ ਸ਼ਬਦ ਤਲਵਾਰ ਸ਼ਸਤ ਲਈ ਸੰਕੇਤ ਕੀਤਾਗਿਆ ਹੈ, ਅਰ ਅਸ ਧਾਤ ਦਾ ਕੱਟਣਾ ਅਰਥ ਭੀ ਵਿਦਾਨਾਂ ਦੀ ਕਲਪਨਾਮਾ ਹੈ, (੪) ਜੇ ਇੱਕ ਸ਼ਬਦ ਅਨੇਕ ਅਰਥ ਰਖਦਾ ਹੈ, ਤਾਂ ਵੱਖ ਵੱਖ ਅੰਗ ਦੇਕੇ ਉਦਾਹਰਣਾਂ ਸਮੇਤ ਉਸ ਦੇ ਅਰਥ ਦਿਖਾਏ ਗਏ ਹਨ, ਦੇਖੋ, ਸਾਰ, ਹਰਿ, ਕਾਮ, ਗਤਿ, ਗੁਣ, ਨਾਰ, ਨਿਹੰਗ, ਪੀਰ, ਬਾਮ, ਬਾਰ, ਰਾਮxxx ਆਦਿ ਸ਼ਬਦ, (੫) ਜੇ ਕੋਈ ਨਾਮ ਵੇਦ ਪੁਰਾਣ ਸਿਤਿ ਅਤੇ ਸ਼ਾਸ਼ਤ ਨਾਲ ਸੰਬੰਧ ਰੱਖਦਾ ਹੈ, ਤਾਂ ਉਸ ਦਾ ਪੂਰਾ ਨਿਰਣਾ ਕੀਤਾਗਿਆ ਹੈ, ਦੇਖੋ, ਉਸੇਨ, ਮੇਧ, ਸੁਨਹਸ਼ੇਫ, ਗਜ, ਜਨਕ, ਪੁਰਖੁ, ਪਤਿ, ਮਧੁ, ਮਨ, ਯਾਵਲਕxxx ਆਦਿ ਸ਼ਬਦ, (੬) ਇਤਿਹਾਸ ਸੰਬੰਧੀ ਸ਼ਬਦਾਂ ਦੀ ਕਥਾ ਸੰਖੇਪ ਨਾਲ ਲਿਖੀਗਈ ਹੈ. ਦੇਖੋ, ਅਕਬਰ, ਅਮਰਦਾਸ ਸਤਿਗੁਰੂ, ਔਰੰਗਜ਼ੇਬ, ਹਕੀਕਤਰਾਇ, ਹਰਿਚੰਦੁ , ਨਾਨਕਦੇਵ ਸਤਿਗੁਰੂ, ਨੰਦ, ਪ੍ਰਿਥੀਰਾਜxxx ਆਦਿ ਸ਼ਬਦ,

  • ਸ਼ਬਦ ਸੰਹ ਕਰਨ, ਮਹਾਨ ਕੋਸ਼ ਲਿਖਣ ਅਤੇ ਪ੍ਰਫ਼ ਸੋਧਣ ਆਦਿ ਵਿੱਚ ਮੇਰੇ ੨੮ ਵਰੇ ਖਰਚ ਹੋਏ ਹਨ.

ਦਿੱਤ (ਦਿਤ) ਅੱਖਰ ਸਾਰੀਆਂ ਮਾਤਾ ਪਿੱਛੋਂ ਆਉਂਦੇ ਹਨ, ਇਸ ਲਈ ਟਿੱਪੀ ਪਿੱਛੋਂ ਅੱਸੀ ਅਤੇ ਅੱਧੂ ਸ਼ਬਦ ਹਨ, ਕਿਉਂਕਿ ਅਧਿਕ ਵਾਲੇ ਅੱਖਰ ਤੋਂ ਅਗਲਾ ਅੱਖਰ ਦੁੱਤ ਹੋਇਆ ਕਰਦਾ ਹੈ, ਜੇ ਸੰਸਕ੍ਰਿਤ ਰੀਤਿ ਨਾਲ ਇਹ ਸ਼ਬਦ ਲਿਖਏ ਤਾਂ ਬਦਲੀਲ ਹੋਵਣ. | ਪੰਜਾਬੀ ਦੇ ਦੁੱਤ ਅੱਖਰ ਪੂਰੇ ਨਾ ਤਿਆਰ ਹੋਣ ਕਰਕੇ ਕਿਤੇ ਕਿਤੇ ਹਲ ਦਾ ਚਿੰਨ ਵਰਤਿਆਗਿਆ ਹੈ, ਜਿਵੇਂ-ਹੇਸਾ ਸ਼ਬਦ ਵੀ ਹਲਾਦ ਅਤੇ ਦੋਸ਼ੀ ਪਿੱਛੋਂ ਲਕ ਹੈ, ਇੱਥੇ ਫ਼ਲ ਅਤੇ ਪਲ ਜੁੜੋਹੋਏ ਹਨ. ਹਲ਼ ਚਿੰਨ ਤੋਂ ਪ੍ਰਗਟ ਹੁੰਦਾ ਹੈ ਕਿ ਸੂਰ ਰਹਿਤ ਵਜਨ ਵਿਚਰਨ ਵਰੰਜਨ ਅਗਲੇ ਅੱਖਰ ਨਾਲ ਵਯਾਕਰਣ ਅਨੁਸਾਰ ਜੁੜ ਜਾਂਦਾ ਹੈ । (7)