ਸਮੱਗਰੀ 'ਤੇ ਜਾਓ

ਪੰਨਾ:ਮਹਾਨ ਕੋਸ਼ ਭਾਗ 1.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਅਜਾਪਾਲਸਿੰਘ ਸਾਹਿਬ ਨਾਭਾ ਦਾ, ਜਿਨ੍ਹਾਂ ਨੇ ਮੇਰੇ ਨੋਟ ਕੀਤੇ ਅਨੇਕ ਗ੍ਰੰਥਾਂ ਦੇ ਸ਼ਬਦ ਯਥਾਮ ਲਿਖਣ ਵਿੱਚ ਸਖਤ ਮਿਹਨਤ ਕੀਤੀ ਹੈ, ਪੰਡਿਤ ਕਿਸ਼ਨਦਾਸ ਜੀ ਸ਼ਾਸਤ੍ਰੀ ਉਦਾਸੀਨ, ਪ੍ਰੋਫੈਸਰ ਤੇਜਾਸਿੰਘ ਜੀ ਐਮ, ਏ. ਖਾਲਸਾਕਾਲਿਜ ਅਤੇ ਭਾਈ ਧਰਮਅਨੰਤ ਸਿੰਘ ਜੀ ਦਾ, ਜਿਨ੍ਹਾਂ ਨੇ ਗ੍ਰੰਥ ਦੀ ਨਜਰਸ਼ਾਨੀ (revision) ਵੇਲੇ ਅਮੋਲਕ ਰਾਇ ਦਿੱਤੀ ਹੈ, ਰਾਜਾ ਸਰ ਦਲਜੀਤਸਿੰਘ ਜੀ ਕਪੂਰਥਲੇ ਵਾਲੇ ਅਰ ਸਰਦਾਰ ਮੁਕੰਦਸਿੰਘ ਜੀ ਇੰਜਨੀਅਰ ਸਿਮਲਾ ਦਾ, ਜਿਨ੍ਹਾਂ ਨੇ ਰਾਗਾਂ ਦੇ ਲਿਖਣ ਲਈ ਸਮਾ ਦਿੱਤਾ, ਭਾਈ ਮੋਹਨਸਿੰਘ ਜੀ ਵੈਦ ਤਰਨਤਾਰਨ ਅਤੇ ਭਾਈ ਧਰਮਸਿੰਘ ਜੀ ਵੈਦ ਬੁਦਿਆਲਾ ਨਿਵਾਸੀ ਦਾ, ਜਿਨ੍ਹਾਂ ਨੇ ਰੋਗਾਂ ਸੰਬੰਧੀ ਲੇਖ ਲਿਖਣ ਵਿੱਚ ਸਹਾਇਤਾ ਕੀਤੀ, ਸਰਦਾਰ ਨੰਦਸਿੰਘ ਜੀ ਅਤੇ ਰਾਮਗੜ੍ਹੀਆ ਸਭਾ ਸਿਮਲਾ ਦਾ, ਜਿਨ੍ਹਾਂ ਨੇ ਗੁਰਦੁਆਰਿਆਂ ਦੇ ਨਕਸ਼ੇ ਤਿਆਰ ਕਰਨ ਵਿੱਚ ਭਾਰੀ ਹਿੱਸਾ ਲਿਆ. ਧਨੌਲਾ ਨਿਵਾਸੀ ਮੌਲਾਨਾ ਮੌਲਵੀ ਹਕੀਮ ਮਿਰਜ਼ਾ ਮੁਹੰਮਦਨਜੀਰ ਸਾਹਿਬ seਅਰਸ਼ੀ, ਮੁਨਸ਼ੀ ਫਾਜਿਲ ਅਤੇ ਮੌਲਵੀ ਫ਼ਾਜ਼ਿਲ ਜੀ ਦਾ, ਜਿਨ੍ਹਾਂ ਨੇ ਅਰਬੀ ਫ਼ਾਰਸੀ ਸ਼ਬਦਾਂ ਦੇ ਲਿਖਣ ਵਿੱਚ ਸਹਾਇਤਾ ਦਿੱਤੀ, ਸਰਦਾਰ ਕਰਮਸਿੰਘ ਜੀ ਹਿਸਟੋਰੀਅਨ ਦਾ, ਜਿਨ੍ਹਾਂ ਨੇ ਇਤਿਹਾਸ ਸੰਬੰਧੀ ਕਈ ਪ੍ਰਸ਼ਨਾਂ ਦੇ ਉੱਤਰ ਦੇਣ ਵਿੱਚ ਖੇਚਲ ਕੀਤੀ, ਲਾਲਾ ਧਨੀਰਾਮ ਚਾਤ੍ਰਿਕ ਮਾਲਿਕ ਸੁਦਰਸ਼ਨ ਪ੍ਰੈਸ ਅਮ੍ਰਿਤਸਰ ਜੀ ਦਾ, ਜਿਨ੍ਹਾਂ ਨੇ ਮੇਰੀ ਇੱਛਾ ਅਨੁਸਾਰ ਨਵੇਂ ਟਾਈਪ ਤਿਆਰ ਕਰਕੇ ਮਹਾਨਕੋਸ਼ ਨੂੰ, ਵਪਾਰੀਆਂ ਵਾਕਰ ਨਹੀਂ, ਬਲਕਿ ਪ੍ਰੇਮੀ ਗੁਣੀਆਂ ਦੀ ਤਰ੍ਹਾਂ ਵਡੀ ਮਿਹਨਤ ਨਾਲ ਉੱਤਮ ਛਾਪਿਆ ਹੈ, ਅੰਤ ਵਿੱਚ ਸਭ ਤੋਂ ਵਧਕੇ ਸਤਿਗੁਰੂ ਦੇ ਸਾਜੇ ਨਿਵਾਜੇ ਸਿੱਖਾਂ ਦੇ ਮਾਨਰੁਪ ਦਰਬਾਰ ਪਟਿਆਲਾ ਦਾ, ਜਿਸ ਦੀ ਕ੍ਰਿਪਾ ਨਾਲ ਇਹ ਗੰਥ ਪਾਠਕਾਂ ਦੇ ਹੱਥ ਲੱਗਾ ਹੈ, ਜਿਨਾਂ ਵਿਦਾਨਾਂ ਦੇ ਲਿਖੇ ਕੋਸ਼ ਇਤਿਹਾਸ ਆਦਿ ਗ੍ਰੰਥ, ਮੇਰੇ ਇਸ ਯਤਨ ਵਿੱਚ ਸਹਾਇਕ ਹੋਏ ਹਨ, ਮੈਂ ਉਨਾਂ ਦਾ ਮਹਾਨ ਕਿਤਗੜ ਹਾਂ.. ਭੁੱਲਣਹਾਰ ਅਤੇ ਅਲਪਗ ਹੋਣ ਕਰਕੇ ਇਸ ਵਿੱਚ ਜੋ ਸੁਭਾਵਿਕ ਭੁੱਲਾਂ ਹੋਗਈਆਂ ਹੋਣ, ਉਨ੍ਹਾਂ ਦੇ ਦੱਸਣ ਦੀ ਜੋ ਸੱਜਨ ਖੇਚਲ ਕਰਨਗੇ, ਮੈਂ ਉਨ੍ਹਾਂ ਦਾ ਮਨ ਬਾਣੀ ਅਤੇ ਲੇਖ ਦਾਰਾ ਅਨੇਕ ਵਾਰ ਧਨਵਾਦ ਕਰਾਂਗਾ, ਨਾਭਾ ੧ ਵੈਸਾਖ, ਸੰਮਤ ਗੁ: ਨਾ: ੪੬੧ ਵਿਕ੍ਰਮੀ ੧੯੮੭ ੧੩ ਅਪ੍ਰੈਲ ਸਨ ੧੯੩੦ ਵਿਦਯਾਪ੍ਰੇਮੀਆਂ ਦਾ ਸੇਵਕ ਕਾਸਿੰਘ

  • ੧o00 ਦੀ ਥਾਂ 400 ਕਾਪੀ ਛਪਣ, ਅਤੇ ੩੦o0 ਦੀ ਥਾਂ ੩੩੩੮ ਸਫੇ ਹੋਣ ਕਰਕੇ, ਅਰ ਨਜਰਸ਼ਾਨੀ ਤਥਾ ਛਪਾਈ ਵੇਲੇ ਖਾਸ ਮੰਡਲੀ ਰੱਖਣ ਕਾਰਣ ਮਹਾਨ ਕੋਸ਼ ਦੀ ਲਾਗਤ 20 ਦੀ ਥਾਂ ੧੧੦ ਰੁਪਯੇ ਆਗਈ ਹੈ, ਜਿਸ ਵਿੱਚ ਗੰਥਕਰਤਾ ਦੇ ਸਮੇਂ ਦੀ ਕੋਈ ਦਾ ਸ਼ਾਮਿਲ ਨਹੀਂ ਹੈ

tਰੀਬਾਂ ਦੇ ਨਾਉਂ ਵਿਸਾਰ ਦੋ ਤੇ ਤੋਂ ਨਹੀਂ ਦਿੱਤੇ,