ਬਾਜ਼ੀਗਰ ਅਤੇ ਸਮਾਜਿਕ ਕਾਰ-ਵਿਹਾਰ ਅਤੇ ਇੱਜ਼ਤ ਦੇ ਭਾਈਵਾਲ ਪਾਂਧੇ, ਪੁਰੋਹਿਤ ਉਸ ਦੀ ਕੁਲ ਦੇ ਇਤਿਹਾਸਕਾਰ ਬਣਦੇ। ਇਹ ਗੱਲਾਂ ਸਾਨੂੰ ਇਤਿਹਾਸ ਦੀਆਂ ਕਿਤਾਬਾਂ ਨਾਲ਼ੋਂ ਕਿਤੇ ਵਧੇਰੇ ਚੰਗੇ ਢੰਗ ਨਾਲ਼ ਲੋਕ ਸਾਹਿਤ ਨੇ ਦੱਸੀਆਂ ਹਨ। ਸੁਖਦੇਵ ਮਾਦਪੁਰੀ ਵੱਲੋਂ ਲਿਖੀ ਇਸ ਪੁਸਤਕ ਵਿੱਚ ਸਾਨੂੰ ਇਹ ਸਾਰੇ ਕਿਰਦਾਰ ਜਿਉਂਦੇ ਜਾਗਦੇ, ਹੱਡ ਮਾਸ ਦੇ ਤੁਰਦੇ ਫਿਰਦੇ ਵਜੂਦ ਦਿਸਦੇ ਹਨ। ਸਮਾਂ ਕਾਲ ਇਨ੍ਹਾਂ ਦੀ ਆਭਾ ਨੂੰ ਫਿੱਕਿਆਂ ਨਹੀਂ ਪਾ ਸਕਿਆ।
ਪੰਜਾਬੀ ਲੋਕ ਸਾਹਿਤ ਦੀ ਸੰਭਾਲ ਲਈ ਕਰਤਾਰ ਸਿੰਘ ਸ਼ਮਸ਼ੇਰ (ਕਰਤਾ ਨੀਲੀ ਤੇ ਰਾਵੀ), ਹਰਜੀਤ ਸਿੰਘ (ਕਰਤਾ ਨੈ ਝਨਾਂ), ਡਾ. ਮਹਿੰਦਰ ਸਿੰਘ ਰੰਧਾਵਾ, ਦਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਅਵਤਾਰ ਸਿੰਘ ਦਲੇਰ, ਡਾ. ਸ਼ੇਰ ਸਿੰਘ ਸ਼ੇਰ (ਕਰਤਾ ਬਾਰ ਦੇ ਢੋਲੇ), ਸੰਤ ਰਾਮ (ਪੰਜਾਬ ਦੇ ਗੀਤ), ਹਰਭਜਨ ਸਿੰਘ, ਡਾ. ਵਣਜਾਰਾ ਬੇਦੀ, ਡਾ. ਕਰਨੈਲ ਸਿੰਘ ਥਿੰਦ ਵਰਗੇ ਵਿਦਵਾਨਾਂ ਦੇ ਨਾਲ਼-ਨਾਲ਼ ਤੁਰਦਿਆਂ ਸੁਖਦੇਵ ਮਾਦਪੁਰੀ ਨੇ ਵੀ ਨਿਰੰਤਰ ਲੋਕ ਸਾਹਿਤ ਸੰਭਾਲ ਵਿੱਚ ਉੱਘਾ ਯੋਗਦਾਨ ਪਾਇਆ ਹੈ। 1956 ਵਿੱਚ ਛਪੀ ਇਨ੍ਹਾਂ ਦੀ ‘ਲੋਕ ਬੁਝਾਰਤਾਂ’ ਪੁਸਤਕ ਇਸ ਗੱਲ ਦਾ ਪ੍ਰਮਾਣ ਹੈ ਕਿ ਹੋਰ ਦੋ ਸਾਲਾਂ ਨੂੰ ਮਾਦਪੁਰੀ ਜੀ ਦੀ ਲੋਕ ਸਾਹਿਤ ਖੋਜ ਸੇਵਾ ਤੇ ਉਮਰ ਪੂਰੇ ਪੰਜਾਹ ਵਰ੍ਹੇ ਹੋ ਜਾਵੇਗੀ ਅਤੇ ਪੁਸਤਕਾਂ ਦੀ ਗਿਣਤੀ ਵੀ ਲਗਪਗ ਏਨੀ ਹੀ ਹੋ ਜਾਵੇਗੀ। ਇਕ ਮਨੁੱਖ ਇਕ ਜਨਮ ਵਿੱਚ ਏਨਾ ਕੰਮ ਆਪਣੇ ਸਮਾਜ ਅਤੇ ਭਵਿੱਖ ਪੀੜ੍ਹੀਆਂ ਲਈ ਕਰ ਜਾਵੇ, ਇਸ ਨੂੰ ਕਰਾਮਾਤ ਤੋਂ ਘੱਟ ਕੁਝ ਵੀ ਨਹੀਂ ਕਿਹਾ ਜਾ ਸਕਦਾ। ਮਾਦਪੁਰੀ ਦਾ ਸਫ਼ਰ ਸਿਰਫ਼ ਬੁਝਾਰਤਾਂ ਜਾਂ ਲੋਕ ਗੀਤਾਂ ਦੇ ਸੰਗ੍ਰਹਿ ਤੀਕ ਹੀ ਸੀਮਤ ਨਹੀਂ ਉਹ ਲੋਕ ਖੇਡਾਂ, ਮੇਲਿਆਂ ਅਤੇ ਤਿਉਹਾਰਾਂ, ਲੋਕ ਨਾਚਾਂ, ਸਿੱਠਣੀਆਂ, ਸੁਹਾਗ, ਘੋੜੀਆਂ, ਟੱਪਿਆਂ ਨੂੰ ਵੀ ਆਪਣੀ ਖੋਜ ਅਤੇ ਵਿਰਾਸਤ ਸੰਭਾਲ ਦਾ ਹਿੱਸਾ ਬਣਾਉਂਦਾ ਹੈ। ਇਕ ਸਫ਼ਲ ਬਾਲ ਸਾਹਿਤ ਲੇਖਕ ਵਜੋਂ ਵੀ ਉਸ ਦੀ ਪਛਾਣ ਕੌਮਾਂਤਰੀ ਹੱਦਾਂ ਪਾਰ ਕਰ ਚੁੱਕੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਬਣਨ ਤੋਂ ਬਾਅਦ ਪੰਜਾਬ ਵਿੱਚ ਹਰਾ ਇਨਕਲਾਬ ਆਉਣ ਨਾਲ਼ ਆਈਆਂ ਤਬਦੀਲੀਆਂ ਨੂੰ ਵੀ ਇਹ ਪੁਸਤਕ ਆਪਣੇ ਕਲਾਵੇ ਵਿੱਚ ਲੈਂਦੀ ਹੈ ਅਤੇ ਇਹ ਸੁਖਦੇਵ ਮਾਦਪੁਰੀ ਜੀ ਦੀ ਤੇਜ਼ ਤਰਾਰ ਅੱਖ ਦਾ ਹੀ ਕਮਾਲ ਹੈ ਕਿ ਉਨ੍ਹਾਂ ਨੇ ਹਰ ਸਮਾਜਿਕ ਤਬਦੀਲੀ, ਵਿਸ਼ੇਸ਼ ਕਰਕੇ ਕਿਸਾਨੀ ਜੀਵਨ ਵਿੱਚ ਆਈਆਂ ਤਬਦੀਲੀਆਂ ਨੂੰ ਨਾਲ਼ੋ-ਨਾਲ਼ ਸੰਭਾਲ ਲਿਆ ਹੈ। ਵਿਰਸੇ ਨਾਲ਼ ਸਬੰਧਤ ਇਨ੍ਹਾਂ ਪੁਸਤਕਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਕਿਉਂਕਿ ਇਹ ਗਿਆਨ ਵਿਗਿਆਨ ਤੋਂ ਵੱਖਰਾ ਉਹ ਸੰਸਾਰ ਹਨ ਜੋ ਸਾਨੂੰ ਸਰਬ-ਸਮਿਆਂ ਦਾ ਅਰਕ ਕੱਢ ਕੇ ਭਵਿੱਖ ਪੀੜ੍ਹੀਆਂ ਲਈ ਸੁਰੱਖਿਅਤ ਕਰ ਦਿੰਦੀਆਂ ਹਨ। ਇਸ ਕਿਤਾਬ ਵਿੱਚ ਜੱਟ ਕਿਰਦਾਰ ਨੂੰ ਇਤਿਹਾਸਕ ਪ੍ਰਸੰਗ ਵਿੱਚ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਗੀਤ, ਲੋਕ ਕਹਾਣੀਆਂ, ਬਦਲ ਰਿਹਾ ਪੇਂਡੂ ਜੀਵਨ, ਮੁਹੱਬਤੀ ਰੂਹਾਂ ਅਤੇ ਲੋਕ ਨਾਇਕਾਂ ਦੇ ਝਲਕਾਰੇ ਵੀ ਪੇਸ਼
10/ਮਹਿਕ ਪੰਜਾਬ ਦੀ