ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਕ ਜਵਾਲਾ ਜੀਊਣੇ ਦੇ ਸੀਨੇ 'ਚ ਮਘ ਰਹੀ ਸੀ। ਉਹਨੇ ਘਰੋਂ ਗੰਡਾਸੀ ਚੁੱਕੀ ਅਤੇ ਚੁੱਪ-ਚਾਪ, ਆਪਣੇ ਖੇੜੇ ਨੂੰ ਸਿਰ ਨਿਵਾ ਕੇ, ਜੰਗਲ ਵੱਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਾ ਇਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਹਨੇ ਝਪਟਾ ਮਾਰ ਕੇ ਉਹਦੀ ਰਫ਼ਲ ਖੋਹ ਲਈ ਤੇ ਅੰਗਰੇਜ਼ ਨੂੰ ਭਜਾ ਦਿੱਤਾ।

ਅਗਾਂਹ ਡਾਕੂਆਂ ਦੀ ਇਕ ਟੋਲੀ ਟੱਕਰ ਗਈ। ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਬਈ ਜੀਊਣਾ ਕਿਸ਼ਨੇ ਦਾ ਭਰਾ ਐ ਤਾਂ ਖ਼ੁਸ਼ੀ-ਖੁਸ਼ੀ ਉਹਨੂੰ ਆਪਣਾ ਭਾਈਵਾਲ ਬਣਾ ਲਿਆ।

ਜੀਊਣਾ ਡਾਕੇ ਮਾਰਨ ਲੱਗਾ। ਇਕ ਸ਼ਰਤ ਇਹ ਲਾਈ-ਕਿਸੇ ਦੀ ਨੂੰਹ-ਧੀ ਨੂੰ ਮੈਲ਼ੀ ਅੱਖ ਨਾਲ਼ ਨਹੀਂ ਵੇਖਣਾ, ਨਾ ਹੀ ਮੌੜੀਂ ਜਾ ਕੇ ਡਾਕਾ ਮਾਰਨਾ ਹੈ। ਗਰੀਬ ਗੁਰਬੇ ਦੀ ਮਦਦ ਕਰਨੀ ਐ ........।

ਆਏ ਦਿਨ ਜੀਊਣੇ ਮੌੜ ਦੀਆਂ ਲੁੱਟਾਂ-ਖੋਹਾਂ, ਮਾਰ-ਧਾੜ, ਬਰਾਤਾਂ ਡੱਕਣ, ਸੂਦਖੋਰਾਂ ਤੇ ਸੁਨਿਆਰਾਂ ਨੂੰ ਲੁੱਟਣ ਦੀਆਂ ਖ਼ਬਰਾਂ ਆਉਣ ਲੱਗੀਆਂ। ਪੁਲਿਸ ਉਹਦਾ ਪਿੱਛਾ ਕਰਦੀ। ਜੀਉਣਾ ਡਾਹ ਨਾ ਦੇਂਦਾ। ਪੁਲਿਸ ਨਮੋਸ਼ੀ ਦੀ ਮਾਰੀ ਪਈ ਸੀ। ਸਾਰੇ ਇਲਾਕੇ ਵਿੱਚ ਜੀਊਣੇ ਦੀ ਬੱਲੇ-ਬੱਲੇ ਸੀ। ਪੁਲਿਸ ਉਹਦੀ ਸੂਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ-ਭੈਣ ਦੀ ਇੱਜ਼ਤ ਦਾ ਸਾਂਝੀਵਾਲ ਹੋਣ ਕਾਰਨ ਤੇ ਗਊ ਗਰੀਬ ਦਾ ਰੱਖਿਅਕ ਹੋਣ ਕਰਕੇ ਪਿੰਡ ਦੇ ਲੋਕ ਉਸ ਨੂੰ ਹੱਥੀਂ ਛਾਵਾਂ ਕਰਦੇ ਸਨ। ਪੁਲਿਸ ਆਈ ਤੇ ਉਹ ਕਿਸੇ ਦੇ ਵੀ ਘਰ ਲੁੱਕ ਸਕਦਾ ਸੀ।

ਕਈ ਦਿਲਚਸਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਹਦੇ ਨਾਂ ਨਾਲ ਜੁੜੀਆਂ ਹੋਈਆਂ ਹਨ।

ਉਹ ਆਪਣੀ ਮਾਰ-ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਬਾਣੀਏਂ ਕੋਲ ਰੱਖਿਆ ਕਰਦਾ ਸੀ। ਇਕ ਦਿਨ ਬਾਣੀਏਂ ਦਾ ਦਿਲ ਬੇਈਮਾਨ ਹੋ ਗਿਆ, ਉਸ ਨੇ ਜੀਊਣੇ ਨੂੰ ਫੜਾ ਕੇ ਉਹਦਾ ਮਾਲ ਹੜੱਪ ਕਰਨ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖ਼ਬਰ ਦੇ ਦਿੱਤੀ ਬਈ ਭਲਕੇ ਜੀਊਣੇ ਨੇ ਆਉਣੈ। ਪੁਲਿਸ ਆ ਗਈ! ਜੀਉਣਾ ਅਜੇ ਆਇਆ ਨਹੀਂ ਸੀ ਇਕ ਬੁੱਢੀ ਨੱਸੀ-ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜੀਉਣੇ ਨੂੰ ਬਾਣੀਏ ਦੀ ਕਰਤੁਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂਹ ਮੁੜ ਗਿਆ। ਜਦੋਂ ਪੁਲਿਸ ਚਲੀ ਗਈ, ਜੀਊਣੇ ਨੇ ਆਕੇ ਕਾਂਸ਼ੀ ਰਾਮ ਦਾ ਖ਼ੂਬ ਬੜ੍ਹਾਂਗਾ ਕੀਤਾ। ਬਾਣੀਏਂ ਨੇ ਮਸੀਂ ਮਿੰਨਤਾਂ, ਤਰਲੇ ਕਰਕੇ ਆਪਣੀ ਜਾਨ ਬਖ਼ਸ਼ਾਈ ਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੋਬਾ ਕੀਤੀ।

ਸਾਉਣ ਦਾ ਮਹੀਨਾ ਸੀ। ਲੌਂਗੋਵਾਲ ਦੇ ਗੋਰੇ ਤੀਆਂ ਪੈ ਰਹੀਆਂ ਸਨ.... ਜੀਊਣੇ ਮੌੜ ਦੀ ਟੋਲੀ ਓਥੇ ਆ ਪੁੱਜੀ। ਜੀਊਣੇ ਨੇ ਜ਼ਮੀਨ ਤੇ ਚਾਦਰਾ ਵਛਾ ਕੇ ਆਖਿਆ, "ਕੁੜੀਓ ਆਪਣੀਆਂ ਟੂੰਮਾਂ ਲਾਹ ਦੋ।" ਡਰਦੀਆਂ ਮਾਰੀਆਂ ਕੁੜੀਆਂ-ਬਹੂਆਂ ਆਪਣੀਆਂ ਟੂੰਮਾਂ ਲਾਹ-ਲਾਹ ਚਾਦਰੇ 'ਤੇ ਸੁੱਟੀ ਜਾਣ। ਉਹ ਚਾਦਰਾ ਵਲ੍ਹੇਟਣ ਹੀ

137/ਮਹਿਕ ਪੰਜਾਬ ਦੀ