ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਟੀਕੂ ਨਾਗਾਂ ਦਾ ਰਾਜਾ
ਬੀਬੀ ਗੋਪੀਏ
ਸਿਲੀਅਰ ਜਵਾਵਾਂ ਜਾਦੂ ਨਾਲ਼।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਰਾਣੀਏ ਗੋਪੀਏ
ਇਹਦਾ ਸੰਜੋਗ ਦੂਲੋ ਨਾਲ਼।
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਟੀਕੂ ਨਾਗਾ
ਧੀ ਵਿਆਹਾਂ ਦੁਲੋਂ ਨਾਲ਼
ਇਕ ਸਲਾਮਾਂ, ਮੇਰੀਆਂ ਦੋਏ ਸਲਾਮਾਂ
ਮਾਤਾ ਮੇਰੀਏ
ਸਿਲੀਅਰ ਤਾਂ ਮੇਰੀ ਨਾਰ

ਹੁਣ ਮੈਂ ਰੋਨੀ ਆਂ ਦੂਲਿਆ
ਕੌਣ ਚੜ੍ਹੇਗਾ ਬਰਾਤ?
ਮੇਰੇ ਕੰਤ ਦੀਓ ਮੜ੍ਹੀਓ
ਹੁਣ ਕੌਣ ਚੜ੍ਹੇਗਾ ਬਰਾਤ?

ਜੈਮਲ ਦੀਆਂ ਮੜ੍ਹੀਆਂ ਬੋਲੀਆਂ
ਰਾਣੀਏ ਬਾਛਲੇ, ਨਾਰੇ ਮੇਰੀਏ
ਗੁਰੂ ਗੋਰਖ ਤੇਰੇ ਸਾਥ।

ਅੱਗੇ ਤਾਂ ਬੈਠੇ ਅਰਜਨ ਤੇ ਸੁਰਜਨ
ਯੁੱਧ ਜੋ ਕਰਦੇ
ਦੂਲੋ ਰਾਜਿਆ
ਦੇਣੀ ਨਹੀਂ ਸਿਲੀਅਰ ਨਾਰ
ਦੂਲੋ ਰਾਜਾ ਯੁਧ ਜੋ ਕਰਦਾ
ਚੌਰਿਆਂ ਵਾਲਾ ਜੋ ਕਰਦਾ
ਅਰਜਨ ਤੇ ਸੁਰਜਨ ਦਿੱਤੇ ਮਾਰ।

ਬੀਕਾਨੇਰ ਦੇ ਇਲਾਕੇ ਵਿੱਚ ਇਹ ਕਥਾ ਉਪਰੋਕਤ ਕਥਾ ਨਾਲੋਂ ਭਿੰਨ ਹੈ, ਜੋ ਇਸ ਤਰ੍ਹਾਂ ਹੈ:———

ਬੀਕਾਨੇਰ ਵਿੱਚ ਦਦਰੇੜਾ ਨਾਮੀ ਇਕ ਨਗਰ ਵਿੱਚ ਜ਼ਵਰ ਸਿੰਘ ਨਾਮ ਦਾ ਚੁਹਾਨ ਰਾਜਪੁਤ ਰਾਜ ਕਰਦਾ ਸੀ। ਉਸ ਦੀ ਰਾਣੀ ਦਾ ਨਾਂ ਬਾਛਲ ਸੀ, ਜੋ ਸੱਤਾਂ ਜਨਮਾਂ ਦੀ ਬਾਂਝ ਸੀ। ਇਕ ਵਾਰੀ ਗੁਰੂ ਗੋਰਖ ਨਾਥ ਕਜਲੀ ਬਣ ਤੋਂ ਚਲ ਕੇ

150/ਮਹਿਕ ਪੰਜਾਬ ਦੀ