ਇਹ ਸਫ਼ਾ ਪ੍ਰਮਾਣਿਤ ਹੈ
ਲਹਿੰਦਾ ਬੱਦਲ ਚੜ੍ਹਦੇ ਜਾਵੇ
ਦੋ ਪਕਾਉਂਦੀ ਇਕ ਪਕਾਵੇ
ਚਿੜੀਆਂ ਖੰਭ ਖਲੇਰੇ
ਵੱਸਣ ਮੀਂਹ ਬਥੇਰੇ
ਹੋਰ
ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਵਰਖਾ ਰੁੱਤ ਆਈ
ਹੋਰ
ਟਿੱਲੇ ਉੱਤੇ ਇਲ੍ਹ ਜੋ ਬੋਲੇ
ਗਲ਼ੀ ਗਲ਼ੀ ਵਿੱਚ ਪਾਣੀ ਡੋਲੇ
ਸਮੇਂ ਸਿਰ ਪਿਆ ਮੀਂਹ ਲਾਹੇਵੰਦ ਹੁੰਦਾ ਹੈ
ਮੀਂਹ ਪੈਂਦਿਆਂ ਕਾਲ਼ ਨਹੀਂ।
ਸਿਆਣੇ ਬੈਠਿਆਂ ਵਿਗਾੜ ਨਹੀਂ
ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ
ਵੱਸੇ ਹਾੜ੍ਹ ਸਾਵਣ
ਸਾਰੇ ਰੱਜ-ਰੱਜ ਖਾਵਣ
ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ਼ ਪਿਛੋਕੜ ਬਹਿਕੇ ਰੋਵੇ
ਪਿਛੇਤੇ ਮੀਂਹ ਦਾ ਕੋਈ ਲਾਹਾ ਨਹੀਂ
ਮੀਂਹ ਪਿਆ ਚੇਤ
ਨਾ ਘਰ ਨਾ ਖੇਤ
ਲੱਗੇ ਔੜ
ਖੇਤੀ ਚੌੜ
ਵਾਹੀ ਦੇ ਮਹੱਤਵ ਬਾਰੇ ਅਨੇਕਾਂ ਅਖਾਣ ਹਨ
ਵਾਹੀ ਪਾਤਸ਼ਾਹੀ
ਨਾ ਜੰਮੇਂ ਤਾਂ ਫਾਹੀ
ਵਾਹੀ ਓਹਦੀ
ਜੀਹਦੇ ਘਰਦੇ ਢੱਗੇ
ਬੁੱਢਿਆਂ ਢੱਗਿਆਂ ਦੀ ਵਾਹੀ
166/ਮਹਿਕ ਪੰਜਾਬ ਦੀ