ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/169

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉੱਗੇ ਦਿਭ ਤੇ ਕਾਹੀ

ਘਰ ਵਸਦਿਆਂ ਦੇ
ਸਾਕ ਮਿਲਦਿਆਂ ਦੇ
ਖੇਤ ਵਾਹੁੰਦਿਆਂ ਦੇ

ਹਾੜ੍ਹ ਨਾ ਵਾਹਿਆ
ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ
ਤਿੰਨੇ ਗੱਲਾਂ ਖੋਟੀਆਂ

ਖਾਦ ਪਾਉਣ ਬਾਰੇ ਸਲਾਹ ਦਿੱਤੀ ਜਾਂਦੀ ਹੈ———

ਕਣਕ ਕਮਾਦੀ ਛੱਲੀਆਂ
ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ
ਤੂੰ ਨਾ ਜਾਈਂ ਭੁੱਲ

ਖਾਦ ਪਏ ਤਾਂ ਖੇਤ
ਨਹੀਂ ਬਾਲੂ ਰੇਤ

ਫਸਲ ਦਾ ਚੰਗੇਰਾ ਝਾੜ ਲੈਣ ਲਈ ਬੀਜ ਦੀ ਚੋਣ ਬਹੁਤ ਜ਼ਰੂਰੀ ਹੈ———

ਬੀ ਚੰਗਾ ਪਾਵੀਂ
ਭਾਵੇਂ ਚੀਨ ਤੋਂ ਮੰਗਾਵੀਂ

ਪਾਣੀ ਪੀਓ ਪੁਣ ਕੇ
ਬੀ ਪਾਓ ਚੁਣ ਕੇ

ਵਾਹੀ ਉਸ ਦੀ
ਜਿਸ ਦਾ ਅਪਣਾ ਬੀ

ਵੱਖ-ਵੱਖ ਫਸਲਾਂ ਦੀ ਬਿਜਾਈ, ਸੰਜਾਈ, ਗੋਡੀ ਅਤੇ ਵਾਢੀ ਬਾਰੇ ਵੀ ਅਖਾਣ ਪ੍ਰਾਪਤ ਹਨ———

ਅਗੇਤਾ ਝਾੜ
ਪਛੇਤੀ ਸੱਥਰੀ

ਪਹਿਲਾਂ ਬੀਜੇ
ਪਹਿਲਾਂ ਵੱਢੇ
ਖੇਤੋਂ ਮੁਫਤੀ ਮਾਮਲਾ ਕੱਢੇ

ਓਹ ਜ਼ਮੀਨ ਰਾਣੀ

167/ਮਹਿਕ ਪੰਜਾਬ ਦੀ