ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/172

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


10

ਖੇਤੀ ਖਸਮਾਂ ਸੇਤੀ

11

ਖੇਤੀ ਸਾਈਂ ਸੇਤੀ

12

ਖੇਤੀ ਸਿਰ ਸੇਤੀ

13

ਜਿਸ ਖੇਤੀ ਵਿੱਚ ਖਸਮ ਨਾ ਜਾਵੇ
ਉਹ ਖੇਤੀ ਖਸਮਾਂ ਨੂੰ ਖਾਵੇ

14

ਸਾਈਂ ਬਾਝ ਸੌਣ ਤ੍ਰਿਹਾਈਆਂ

15

ਖੇਤੀ ਤਾਂ ਥੋੜ੍ਹੀ ਕਰੇ

ਮਿਹਨਤ ਕਰੇ ਸਵਾਈ
ਰਾਮ ਚਾਹੇ ਉਸ ਮਨੁੱਖ ਨੂੰ

ਤੋਟ ਕਦੀ ਨਾ ਆਈ।

16

ਖੇਤੀ ਕਰੋ ਤਾਂ ਹਲ਼ ਜੋਤੋ

ਅੱਧੀ ਕਰੋ ਤਾਂ ਸੰਗ ਰਹੋ
ਘਰ ਬੈਠ ਪੁੱਛੋ ਗੇ

ਤਾਂ ਬੈਲ ਦੇਕੇ ਛੁੱਟੋ ਗੇ

17

ਵਾਹੀਆਂ ਉਹਨਾਂ ਦੀਆਂ
ਜਿਨ੍ਹਾਂ ਦੇ ਘਰ ਦੇ ਏਕੇ

18

ਵਾਹੀਆਂ ਉਹਨਾਂ ਦੀਆਂ
ਜਿਨ੍ਹਾਂ ਦੇ ਘਰ ਦੇ ਢੱਗੇ

19

ਖੇਤੀ ਬਾੜੀ, ਘੋੜੇ ਦਾ ਤੰਗ

ਆਪਣੇ ਆਪ ਸਭ ਕੀਜੀਏ

ਚਾਹੇ ਸਾਥੀ ਹੋਂ ਸੌ ਸੰਗ

20

ਮੁੱਢੋਂ ਵੱਢ ਕੇ ਨਿੱਕੀ ਵਾਹ

ਘਾਟਾ ਪਵੇ ਤਾਂ ਮੈਨੂੰ ਪਾ

170/ਮਹਿਕ ਪੰਜਾਬ ਦੀ