ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

21

ਦਾਂਦ[1] ਪਰਾਏ ਹਾਲੀ ਹੋਰ
ਜਿਵੇਂ ਪਾਵੇਂ ਤਿਵੇਂ ਤੋਰ

22

ਲੰਡਾ ਢੱਗਾ ਖੜਾ ਅੜਾਵੇ

ਸੰਢ ਅੜਾਵੇ ਬੰਨੇ
ਬਿਗਾਨੇ ਪੁੱਤ ਜੇ ਵਿੱਚ ਬਹਾਲੇ
ਭਰ-ਭਰ ਪੀਂਦੇ ਛੰਨੇ

ਕਮਾਦੀ ਹੋਰ ਬਿਜਾ ਲੈ ਰੰਨੇ

23

ਪਰ ਹੱਥੀਂ ਵਣਜ ਸੁਨੇਹੀਂ ਖੇਤੀ
ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ

24

ਪਰ ਹੱਥੀਂ ਵਣਜ ਸਨੇਹੀਂ ਖੇਤੀ

ਬਿਨ ਦੇਖੇ ਵਰ ਦੇਵੇ ਬੇਟੀ
ਅਨਾਜ ਪੁਰਾਣਾ ਦੱਬੇ ਖੇਤੀ

ਇਹ ਚਾਰੇ ਦੇਖੇ ਡੁੱਬਦੇ ਛੇਤੀ

25

ਕੱਲਰ ਖੇਤ ਹਲ਼ ਓਕਤੂ

ਢੱਗੇ ਬਹਿ-ਬਹਿ ਜਾਣ
ਨਾਰ ਕੁਲਹਿਣੀ ਕੌੜ ਗਾਂ

ਸਭ ਸ਼ੇਖੀਆਂ ਵਿਸਰ ਜਾਣ

26

ਕੱਲਰ ਖੇਤ ਕਸੂਤ ਹਲ਼

ਘਰ ਕੁਲਹਿਣੀ ਨਾਰ
ਚੌਥੇ ਮੈਲੇ ਕੱਪੜੇ

ਨਰਕ ਨਿਸ਼ਾਨੀ ਚਾਰ

27

ਵਾਹੀਆਂ ਉਹਨਾਂ ਦੀਆਂ

ਜਿਨ੍ਹਾਂ ਦੇ ਘਰ ਹੁੱਕੇ
ਹੁੱਕੇ ਉਹਨਾਂ ਦੇ
ਜਿਨ੍ਹਾਂ ਦੇ ਗੋਹੇ ਸੁੱਕੇ

171/ ਮਹਿਕ ਪੰਜਾਬ ਦੀ

  1. ਬਲਦ