ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/175

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

37

ਬੁੱਢਾ ਬੈਲ ਪੁਰਾਣਾ ਗੱਡਾ
ਜਦ ਕਦ ਖਾਏ ਖਸਮ ਦਾ ਹੱਡਾ

38

ਹਲ਼ ਧੜਕੇ ਰੰਨ ਕੜਕੇ

ਬੌਲਦ ਜਾਏ ਇਕਵਾਸਾ

ਉਸ ਹਾਲ਼ੀ ਦਾ ਕੀ ਭਰਵਾਸਾ

39

ਖੇਤ ਪਿਆਜੀ
ਜੱਟ ਪਿਆ ਬਿਆਜੀ

40

ਸੌਣੀ ਸਾਂਝੀ
ਹਾੜ੍ਹੀ ਵਾਂਝੀ

41

ਸਾਵਣ ਭਾਦੋਂ ਫਿਰੇ ਗਰਾਈਂ
ਭੁੱਖਾ ਉਸ ਨੂੰ ਮਾਰੇ ਸਾਈਂ

42

ਰਈਅਤ ਅਰਾਈਂ

ਘਰ ਗੱਭੇ

ਜ਼ਿਮੀਨ ਨਿਆਈਂ

43

ਵਾਹੀ ਜੱਟ ਦੀ
ਬਾਜੀ ਨੱਟ ਦੀ

44

ਹਲ ਵਾਹ ਪੱਠਿਆਂ ਨੂੰ ਜਾਣਾ
ਜੱਟ ਦੀ ਕਾਰ ਬੁਰੀ

45

ਜੱਟਾ ਤੇਰੀ ਜੂਨ ਬੁਰੀ
ਹਲ਼ ਛੱਡ ਕੇ ਚਰ੍ਹੀ ਨੂੰ ਜਾਵੇਂ

46

ਜੱਟ ਦੀ ਕਮਾਈ

ਢੱਗਿਆਂ ਨੇ ਖਾਈ

173/ ਮਹਿਕ ਪੰਜਾਬ ਦੀ