ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/177

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਿਸਾਨਾਂ ਦਾ ਰੁੱਤ ਗਿਆਨ
(ਮੀਂਹ ਬਾਰੇ ਭਵਿੱਖ ਬਾਣੀ)

51

ਤਿੱਤਰ ਖੰਭੀ ਬਦਲ਼ੀ

ਮਿਹਰੀ ਸੁਰਮਾ ਪਾ
ਉਹ ਵਸਾਵੇ ਮੇਘਲਾ

ਉਹਨੂੰ ਖਸਮ ਦੀ ਚਾਹ

52

ਤਿੱਤਰ ਖੰਭੀ ਬਦਲ਼ੀ

ਰੰਡੀ ਕਜਲਾ ਪਾਏ
ਉਹ ਵਸੇ ਉਹ ਉਜੜੇ

ਕਦੇ ਨਾ ਖਾਲੀ ਜਾਏ

53

ਤਿੱਤਰ ਖੰਭੀ ਬਦਲ਼ੀ

ਰੰਨ ਮਲਾਈ ਖਾਏ
ਉਹ ਵਸੇ ਉਹ ਉਜੜੇ

ਇਹ ਗੱਲ ਨਾ ਬਿਰਥੀ ਜਾਏ

54

ਤਿੱਤਰ ਖੰਭੀ ਬਦਲੀ

ਵਿਧਵਾ ਕਾਜਲ ਰੇਖ
ਵਾ ਬਰਸੇ ਵਾ ਘਰ ਕਰੇ

ਇਸ ਮੇਂ ਮੀਨ ਨਾ ਮੇਖ

55

ਤਿੱਤਰ ਖੰਭੀ ਝੜ ਕਰੇ

ਜੇ ਰੰਡੀ ਵੇਸ ਕਰੇ
ਸਿਰ ਪਰ ਮੀਹਾਂ ਵੱਸਣਾ

ਉਹ ਭੀ ਹੋਰ ਕਰੇ

56

ਤਿੱਤਰ ਖੰਭੀ ਪਈ

ਪਾਂਧਾ ਪੁੱਛਣ ਕਿਉਂ ਗਈ

175/ਮਹਿਕ ਪੰਜਾਬ ਦੀ