ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/178

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



57

ਤਿੱਤਰ ਖੰਭੀ ਹੋਵਸੀ
ਕੀ ਪੁੱਛੀਏ ਪਾਂਧਾ ਜੋਤਸ਼ੀ

58

ਦੱਖਣੋਂ ਚੜ੍ਹੀ ਬਦਲੀ

ਘੁਲੀ ਪੁਰੇ ਦੀ ਵਾ
ਢਕ ਕਹੇ ਸੁਣ ਭਡਲੀ

ਅੰਦਰ ਪਲੰਘ ਵਿਛਾ

59

ਦੱਖਣ ਨਿਕਲੇ ਬਦਲੀ

ਵਗੇ ਪੁਰੇ ਦੀ ਵਾ
ਜੱਟ ਕਹੇ ਸੁਣ ਜੱਟੀਏ

ਅੰਦਰ ਮੰਜੀ ਡਾਹ

60

ਦੱਖਣ ਉਲਝੇ ਬਦਲੀ

ਜਾਂ ਉਲਝੇ ਤਾਂ ਵਰ੍ਹੇ
ਤ੍ਰਿਆ ਬਚਨ ਨਾ ਉਚਰੇ

ਜਾ ਉਚਰੇ ਤਾਂ ਕਰੇ

61

ਦੱਖਣੋਂ ਉੱਠੀ ਬਦਲੀ

ਪੱਛੋਂ ਜਾਏ ਛਾ
ਕਹੇ ਢੱਕ ਸੁਣ ਭਡਲੀ

ਬਸੋ ਬਾਝ ਨਾ ਜਾ

62

ਲਹਿੰਦੇ ਆਵੇ ਬਦਲੀ

ਚੜ੍ਹਦੇ ਝੁੱਲੇ ਵਾ
ਢਕ ਕਹੇ ਸੁਣ ਭਡਲੀ

ਅੰਦਰ ਮੰਜੀ ਡਾਹ

63

ਦੱਖਣ ਘਰ ਨਾ ਉਗਮੇ

ਜਾਂ ਉਗਮੇ ਤਾਂ ਬਰਸੇ
ਮੂੰਹ ਮਰਦ ਨਾ ਭਾਸਰੇ
ਜੇ ਭਾਸਰੇ ਤਾਂ ਕਰੇ

176/ਮਹਿਕ ਪੰਜਾਬ ਦੀ