ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/179

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


64

ਪੱਛੋਂ ਚਮਕੇ ਬਦਲੀ

ਪੁਰਿਉਂ ਲੱਗੇ ਬੰਨ੍ਹ
ਕਹੇ ਡੱਕ ਸੁਣ ਭਡਲੀ

ਬੱਛੇ ਅੰਦਰ ਬੰਨ੍ਹ

65

ਚੜ੍ਹਦਾ ਬੱਦਲ ਲਹਿੰਦੇ ਜਾਵੇ

ਇੱਕ ਪਕਾਉਂਦੀ ਚਾਰ ਪਕਾਵੇ
ਲਹਿੰਦਾ ਬੱਦਲ ਚੜ੍ਹਦੇ ਜਾਵੇ

ਦੋ ਪਕਾਉਂਦੀ ਇਕ ਪਕਾਵੇ

66

ਸਬਜ਼ਾ ਪਿਆ ਸਵੇਰ
ਹਾਲ਼ੀਆ ਹਲ਼ ਫੇਰ

67

ਸਬਜ਼ਾ ਪਿਆ ਸੰਝ
ਹਾਲ਼ੀਆ ਹਲ਼ ਥਮ

68

ਹਾਲ਼ਾ ਪਵੇ ਤ੍ਰਿਕਾਲ
ਹਾਲ਼ੀਆ ਹਲ਼ ਸੰਭਾਲ

69

ਹਾਲ਼ਾ ਪਵੇ ਦਿਨ ਚੜ੍ਹੇ
ਹਾਲੀ ਹਲ਼ ਚਾ ਧਰੇ

70

ਹਾਲ਼ਾ ਪਵੇ ਦਿਨ ਚੜ੍ਹੇ
ਹਾਲੀਆ ਹਲ਼ ਨੂੰ ਰੱਖ ਪਰੇ

71

ਬੱਦਲ ਚੜ੍ਹਿਆ ਚੰਬਲੋਂ (ਪਹਾੜ ਵਲੋਂ)
ਡੰਗਰ ਵੱਛਾ ਸੰਭਲੋ

72

ਬੱਦਲ ਚੜ੍ਹਿਆ ਟਿਲਿਓਂ
ਗਾਂ ਨਾ ਖੋਹਲਣ ਦੇਂਦਾ ਕਿਲਿਓਂ

73

ਟਿਲਿਓਂ ਗੱਜੇ

ਗਾਂ ਚੋਂਦਾ ਭੱਜੇ

177/ਮਹਿਕ ਪੰਜਾਬ ਦੀ