ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/180

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



74

ਜੇਠ ਹਾੜ ਤਾਏ
ਤਾਂ ਸਾਉਣ ਭਾਦੋਂ ਲਾਏ

75

ਚਿੜੀਆਂ ਖੰਭ ਖਲੇਰੇ
ਵੱਸਣ ਮੀਂਹ ਬਥੇਰੇ

76

ਕੀੜੀ ਆਂਡਾ ਲੈ ਕੇ ਧਾਈ
ਤਾਂ ਸਮਝੋ ਬਰਖਾ ਰੁਤ ਆਈ

77

ਮਰਦ ਦਾ ਬੋਲਿਆ

ਤੇ ਫਜ਼ਰ ਨਾ ਗੱਜਿਆ

ਬੇ-ਅਰਥ ਨਾ ਜਾਏ

78

ਟਿੱਲੇ ਉੱਤੇ ਇਲ੍ਹ ਜੋ ਬੋਲੇ
ਗਲ਼ੀ-ਗਲ਼ੀ ਵਿੱਚ ਪਾਣੀ ਡੋਲੇ

79

ਗਾਗਰ ਦਾ ਜਲ ਉੱਬਲੇ

ਚਿੜੀਆਂ ਨ੍ਹਾਵਣ ਧੂੜ
ਚਿਊਂਟੀ ਅੰਡਾ ਲੈ ਤੁਰੀ

ਮੇਘ ਕਰੇ ਭਰਪੂਰ

80

ਘਾ ਪੁੱਲੇ
ਤਾਂ ਮੀਂਹ ਭੁੱਲੇ

81

ਦਿਨੇ ਬੱਦਲ ਰਾਤੀਂ ਤਾਰੇ

ਆਖੀਂ ਮੇਰੇ ਖਸਮ ਨੂੰ

ਬਲਦਾਂ ਨੂੰ ਨਾ ਮਾਰੇ

82

ਆਥਣ ਦਾ ਚਿਲ-ਕੋਰਿਆ
ਅਣਹੋਂਦਾ ਬੱਦਲ ਘੋਰਿਆ

83

ਜੇ ਸਿਰ ਭਿੱਜੇ ਸਾਉਣ ਦਾ

ਭਾਦਰੋਂ ਭੱਜੇ ਪਿੱਠ

178/ਮਹਿਕ ਪੰਜਾਬ ਦੀ