ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/181

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭੱਟ ਕਹੇ ਸੁਣ ਭੱਟਣੀ

ਸਮਾਂ ਨਾ ਲੱਗੇ ਗਿੱਠ

84

ਨਾ ਗੱਜੇ ਨਾ ਚਮਕੇ

ਨਾ ਉਤਰ ਪੱਛਮ ਵਾ
ਦਾਂਦ ਬਲੇਦਾ ਖਰਚ ਕਰ

ਬੀ ਨਾ ਗੱਠੜੀ ਪਾ

85

ਤ੍ਰਿਕਾਲੀ ਦਾ ਮਹਿਮਾਨ ਤੇ ਬੱਦਲ
ਖਾਲੀ ਨਹੀਂ ਜਾਂਦੇ

86

ਹਾੜ੍ਹ ਹਨ੍ਹੇਰੀ ਅਸ਼ਟਮੀ

ਬਦਲੋਂ ਨਿਕਲੇ ਚੰਨ
ਢੱਕ ਕਹੇ ਸੁਣ ਭੱਡਲੀ

ਗੱਧੇ ਨਾ ਖਾਵਣ ਅੰਨ

87

ਐਤਵਾਰ ਦੀ ਝੜੀ
ਕੋਠਾ ਛੱਡੇ ਨਾ ਕੜੀ

88

ਵੀਰਵਾਰ ਦੀ ਝੜੀ
ਅੰਦਰ ਰਹੋ ਦੜੀ

89

ਸ਼ੁਕਰਵਾਰ ਦੀ ਝੜੀ

ਨਾ ਰਹੇ ਕੋਠਾ

ਨਾ ਰਹੇ ਕੜੀ

90

ਸ਼ੁਕਰਵਾਰ ਦੀ ਝੜੀ

ਰਹੇ ਸਨਿਚਰ ਛਾਇ
ਕਹੇ ਭੱਟ ਸੁਣ ਭੱਡਲੀ

ਬਰਸੇ ਬਾਝ ਨਾ ਜਾਇ

91

ਪੋਹ ਮਾਹ ਦੀ ਝੜੀ

ਕੋਠਾ ਛੱਡੇ ਨਾ ਕੁੜੀ

179/ਮਹਿਕ ਪੰਜਾਬ ਦੀ