ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/182

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

92

ਸਾਵਣ ਦੀ ਝੜੀ
ਕੋਠਾ ਛੱਡੇ ਨਾ ਕੁੜੀ

93

ਉੱਤਰ ਮੇਲ੍ਹੇ ਪੁਰਾ ਵਸਾਏ

ਦੱਖਣ ਵਸਦੇ ਨੂੰ ਵੰਜਾਏ
ਜੇ ਦੱਖਣ ਵਸਾਏ

ਤਾਂ ਥਲ ਪਾਣੀ ਦਾ ਬਣਾਏ

94

ਸਾਵਣ ਮਾਂਹੇ ਦਾ ਪੁਰਾ

ਉਹ ਵੀ ਬੁਰੇ ਤੋਂ ਬੁਰਾ
ਬੁੱਢੀ ਮੱਝ ਤੇ ਖੁੰਢਾ ਛੁਰਾ

ਉਹ ਵੀ ਬੁਰੇ ਤੋਂ ਬੁਰਾ

95

ਸਾਵਣ ਵਗੇ ਪੁਰਾ

ਉਹ ਭੀ ਬੁਰਾ
ਜੱਟ ਬਜਾਏ ਤੁਰਾ
ਉਹ ਭੀ ਬੁਰਾ
ਬ੍ਰਾਹਮਣ ਬੰਨ੍ਹੇ ਛੁਰਾ

ਉਹ ਵੀ ਬੁਰਾ

96

ਸਾਵਣ ਦੀਆਂ ਬੱਦਲੀਆਂ ਪੁਰੇ ਆਣ ਝੁਕਾਈਆਂ
ਘੁਲ ਨਾ ਡਾਡੂ ਅਸੀਂ ਵੱਸਣ ਤੇ ਆਈਆਂ

97

ਮੀਂਹ ਪਿਆ ਦੀਵਾਲੀ

ਜਿਹਾ ਪਾਹੀ ਤਿਹਾ ਹਾਲ਼ੀ
ਸਿੱਟੇ ਕਢੂ ਵਾਹੀ ਵਾਲ਼ੀ

180/ਮਹਿਕ ਪੰਜਾਬ ਦੀ