ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/183

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੀਂਹ

98

ਮੀਂਹ ਪੈਂਦਿਆਂ ਕਾਲ਼ ਨਹੀਂ
ਸਿਆਣੇ ਬੈਠਿਆਂ ਵਿਗਾੜ ਨਹੀਂ

99

ਮੀਂਹ ਪਿਆ ਸਿਆਲ
ਕਦੇ ਨਾ ਹੋਸੀ ਕਾਲ਼

100

ਦਮ ਵਪਾਰੀ
ਮੀਂਹ ਕਿਰਸਾਣੀ

101

ਖੇਤੀ ਕੋ ਭਲਾ ਮੇਘਲਾ
ਧਰਤੀ ਕੋ ਭਲੀ ਧੁੱਪ

102

ਜ਼ਮੀਂ ਬਰਾਨੀ
ਮੀਂਹਾਂ ਨਾਲ਼ ਆਵਾ ਦਾਣੀ

103

ਹਾੜ੍ਹੀ ਸੀਈਂ

ਸਾਵਣੀ ਮੀਹੀਂ

181/ਮਹਿਕ ਪੰਜਾਬ ਦੀ