ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/184

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਮੇਂ ਸਿਰ ਮੀਂਹ

104

ਜੇਠ ਮੀਂਹ ਪਾਏ
ਸਾਵਣ ਸੁੱਕਾ ਜਾਏ

105

ਜੇਠ ਮੀਂਹ ਪਿਆ
ਸਾਵਣ ਸੁੱਕਾ ਗਿਆ

106

ਮੀਂਹ ਪਏ ਜੇਠ
ਸਾਵਣ ਜਾਏ ਲੇਠ

107

ਜੇਠ ਵੱਸੇ ਤਾਂ ਸਾਵਣ ਹੱਸੇ
ਵਸੇ ਜੇਠ ਤਾਂ ਰੱਜੇ ਖੇਤ

108

ਮੀਂਹ ਜੇਠੀ
ਤੇ ਪੁੱਤ ਪਲੇਠੀ

109

ਹਾੜ੍ਹ ਦੋ ਤੇ ਸਾਵਣ ਨਿੱਤ
ਭਾਦੋਂ ਚਾਰ ਤੇ ਅੱਸੂ ਇੱਕ

110

ਬਰਸੇ ਹਾੜ੍ਹ
ਤਾਂ ਭਰੇ ਬੁਖਾਰ

111

ਮੀਂਹ ਵੱਸੇ ਹਾੜ੍ਹ
ਫਸਲ ਧੂਆਂ ਧਾਰ

112

ਹਾੜ੍ਹ ਮਹੀਨੇ ਵਰਖਾ ਹੋਈ

ਹਾਲ਼ੀ ਘਰ ਨਾ ਰਹਿੰਦਾ ਕੋਈ

ਸਾਉਣੀ ਸਾਰੀ ਜਾਂਦੀ ਬੋਈ

113

ਜੋ ਹਾੜ੍ਹ ਸਾਵਣ ਵੱਸੇ ਮਾਰੋ ਮਾਰ

182/ਮਹਿਕ ਪੰਜਾਬ ਦੀ