ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/185

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਹਾੜੀ ਸਾਉਣੀ ਹੁੰਦੀ ਏ ਸ਼ੁਮਾਰ

114

ਸਾਵਣ ਲੋੜੇ ਮੇਘਲਾ

ਭਾਦੋਂ ਲੋੜੇ ਧੁੱਪ
ਭੱਟਾਂ ਲੋੜੇ ਬੋਲਣਾ

ਸਾਧਾਂ ਲੋੜੇ ਚੁੱਪ

115

ਸਾਵਣ ਭਾਦੋਂ ਪਵੇ

ਤਾਂ ਕਿਉਂ ਕਿਰਸਾਣ

ਉਧਾਰ ਲਵੇ

116

ਵੱਸੇ ਹਾੜ੍ਹ ਸਾਵਣ
ਸਾਰੇ ਰੱਜ-ਰੱਜ ਖਾਵਣ

117

ਸਾਵਣ ਮਹੀਨੇ ਵਰਖਾ ਲੱਗੀ

ਕਮਾਦੀ ਉੱਚੀ ਹੋ-ਹੋ ਫੱਬੀ

ਲੋਕੀ ਮੱਕੀ ਬੀਜਣ ਲੱਗੀ

118

ਸਾਵਣ ਦਾ ਸੌ

ਭਾਦਰੋਂ ਦਾ ਇੱਕ

ਜਿਹੜਾ ਲਾਹ ਦੇਵੇ ਸਿਕ

119

ਭਾਦੋਂ ਵਿੱਚ ਰੱਬ ਮੀਂਹ ਬਰਸਾਵੇ
ਦੋ ਫਸਲਾਂ ਰੱਬ ਕਾਦਰ ਲਾਵੇ

120

ਜੇ ਭਾਦੋਂ ਵਿੱਚ ਵਰਖਾ ਹੋਵੇ
ਕਾਲ਼ ਪਿਛੋਕੜ ਬਹਿਕੇ ਰੋਵੇ

121

ਜੇ ਭਾਦੋਂ ਵਿੱਚ ਬਰਖਾ ਹੋਵੇ
ਕਾਲ਼ ਦੇਸ ਵਿੱਚ ਕਦੇ ਨਾ ਹੋਵੇ

122

ਸਾਵਣ ਭਾਦੋਂ ਨਾ ਵਰ੍ਹੇ

ਤੇ ਕੱਤਕ ਕਣੀਆਂ

183/ਮਹਿਕ ਪੰਜਾਬ ਦੀ