ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/188

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮਿਲੇ ਗਾ ਧੜੀ

141

ਮੱਘਰ ਵਿੱਚ ਜੇ ਹੋਵੇ ਝੜੀ

ਜੋ ਕੋਈ ਬੂਟੀ

ਸਭ ਹੋਈ ਹਰੀ

142

ਬਰਸਿਆ ਪੋਹ
ਜੇਹਾ ਓਹ ਤੇਹਾ ਓਹ

143

ਵੱਸੇ ਪੋਹ
ਊਂਠੀ ਢਾਹ

144

ਵੱਸੇ ਪੋਹ

ਅਗੇਤੀ ਪੱਛੇਤੀ

ਇਕੋ ਜੇਹੀ ਹੋ

145

ਵੱਸੇ ਪੋਹ
ਥੋੜ੍ਹਾ ਦਾਣਾ ਬਹੁਤਾ ਭੋ

146

ਵੱਸੇ ਫੱਗਣ
ਬੂਟੇ ਲੱਗਣ

147

ਵਰ੍ਹੇ ਫੱਗਣ
ਸਿੱਟੇ ਚੰਗੁਨ

148

ਫੱਗਣ ਆਖੇ ਚੇਤਰ ਨੂੰ

ਤੂੰਹੀ ਸੁਣ ਭਾਈ
ਮੈਂ ਤਾਂ ਆਇਆ ਛੁਣ-ਛੁਣ
ਤੂੰ ਬੰਨੇ ਲਾਈਂ

186/ਮਹਿਕ ਪੰਜਾਬ ਦੀ