ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/189

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਛੇਤਾ ਮੀਂਹ

149

ਜੇ ਸਿਰ ਭਿੱਜੇ ਸੌਣ ਦਾ

ਭਾਦੋਂ ਤਿਹਾਇਆ ਜਾਏ
ਭੱਟ ਕਹੇ ਸੁਣ ਭੱਟਣੀ

ਦੁਨੀਆਂ ਨੀਰ ਵਹਾਏ

150

ਜੇ ਸਿਰ ਭਿੱਜੇ ਸੌਣ ਦਾ

ਭਾਦੋਂ ਭਿੱਜੇ ਪਿੱਠ
ਭੱਟ ਕਹੇ ਸੁਣ ਭੱਟਣੀ

ਸਮਾਂ ਨਾ ਲੱਗੇ ਬਹੁਤ

151

ਮੀਂਹ ਪਿਆ ਚੇਤ
ਨਾ ਘਰ ਨਾ ਖੇਤ।

152

ਬਰਸੇ ਚੇਤ
ਕੱਖ ਥੋਹੜੇ ਦਾਣੇ ਬਸੇਖ

153

ਜੇ ਮੀਂਹ ਪਿਆ ਪਿਛਾੜੀ
ਹਾੜ੍ਹੀ ਹੋਸੀ ਮਾੜੀ

154

ਮੀਂਹ ਵਿਸਾਖ ਵਸਾਵੇ
ਪੱਕੀ ਫਸਲ ਗਵਾਵੇ

155

ਸਾਵਣ ਸੁੰਝ
ਕਪਾਹ ਨਾ ਮੁੰਝ

156

ਮੀਂਹ ਵੱਸੇ ਫੱਗਣ ਚੇਤਰ
ਨਾ ਘਰ ਹੋਵੇ ਨਾ ਖੇਤਰ

157

ਕੱਤਕ ਢੂੰਡੇ ਮੇਘਲਾ

187/ਮਹਿਕ ਪੰਜਾਬ ਦੀ