ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/192

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


175

ਧੁੱਪਾਂ ਲੱਗਣ
ਤੇ ਕਣਕਾਂ ਪੱਕਣ

176

ਜੇਠ ਹਾੜ੍ਹ ਤਾਏ
ਸਾਵਣ ਭਾਦੋਂ ਲਾਏ

177

ਜੇਠ ਦੀ ਧੁੱਪ ਫਾਇਦੇਦਾਰ
ਸਾਵਣ ਦੀ ਧੁੱਪ ਸਿੱਟੇ ਸਾੜ

178

ਸੂਰਜ ਤੱਪੇ
ਖੇਤੀ ਪੱਕੇ

179

ਡਾਢੀ ਧੁੱਪ ਧੁਪਿਆਣੀ
ਵਾਹੀ ਕਰਦੀ ਪਾਣੀ-ਪਾਣੀ

180

ਭਾਦੋਂ ਦਾ ਮਾਰਿਆ ਜੱਟ ਫਕੀਰ

181

ਧੁੱਪ ਚੰਗੀ ਅੱਸੂ ਕੱਤੇ
ਜਿਉਂ ਸਾਵਣ ਮੀਂਹ ਚੰਗੇਰਾ

182

ਚਤਰ ਲੋੜੇ ਬੋਲਣਾ

ਮੂਰਖ ਚਾਹੀਏ ਚੁੱਪ

ਸਾਵਣ ਚਾਹੀਏ ਮੇਘਲਾ, ਹਾੜ੍ਹੀ ਚਾਹੀਏ ਧੁੱਪ

183

ਡੂਮਾਂ ਭਲਾ ਜੇ ਬੋਲਣਾ

ਨੌਹਾਂ ਭਲੀ ਜੋ ਚੁੱਪ
ਸਾਵਣ ਭਲਾ ਜੋ ਬਰਸਣਾ

ਜੇਠ ਭਲੇਰੀ ਧੁੱਪ

184

ਸੂਰਜ ਖੇਤੀ ਪਾਲ ਹੈ

ਚੰਦ ਬਣਾਵੇ ਰਸ
ਜੇ ਇਹ ਦੋਵੇਂ ਨਾ ਮਿਲਣ
ਖੇਤੀ ਹੋਵੇ ਭੱਸ

190/ਮਹਿਕ ਪੰਜਾਬ ਦੀ