ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/195

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


206

ਜਿਸ ਦੇ ਘਰ ਬੈਲ ਵਾਹ
ਉਹਨੂੰ ਧੰਨ ਦੀ ਕੀ ਪ੍ਰਵਾਹ

207

ਵਾਹੀ ਉਹਦੀ
ਜਿਹਦੇ ਘਰ ਦੇ ਢੱਗੇ

208

ਵਾਹੀ ਪਾਤਸ਼ਾਹੀ
ਨਾ ਜੰਮੇ ਤਾਂ ਫਾਹੀ

209

ਬੁੱਢਿਆਂ ਢੱਗਿਆਂ ਦੀ ਵਾਹੀ
ਉੱਗੇ ਦਿਭ ਤੇ ਕਾਹੀ

210

ਗਿੱਲੀ ਵਾਹੀ ਸੁੱਕੀ ਵਾਹੀ
ਮਿਹਨਤ ਸਭ ਗੰਵਾਈ

211

ਹਾੜ੍ਹ ਦਾ ਇੱਕ ਸਾਵਣ ਦੇ ਦੋ
ਭਾਦਰੋਂ ਦੇ ਤ੍ਰੈ ਅੱਸੂ ਦਾ ਸੌ

212

ਹਾੜ੍ਹੀ ਸੋ ਜੋ ਹਾੜ੍ਹ ਵਾਹੇ

213

ਹਾੜ੍ਹ ਨਾ ਵਾਹਿਆ

ਸਾਵਣ ਨਾ ਵੱਸਿਆ
ਬਚਪਨ ਨਾ ਸਿੱਖਿਆ

ਤਿੰਨੇ ਗੱਲਾਂ ਖੋਟੀਆਂ

214

ਹਾੜ੍ਹ ਨਾ ਵਾਹਿਆ ਇਕ ਵਾਰ
ਹੁਣ ਕਿਉਂ ਵਾਹੇਂ ਬਾਰ-ਬਾਰ

215

ਹਾੜ੍ਹ ਨਾ ਵਾਹੀ ਹਾੜ੍ਹੀ
ਫਿੱਟ ਭੜੂਏ ਦੀ ਦਾਹੜੀ

216

ਹਾੜ੍ਹ ਸੋਨਾ ਸਾਵਣ ਚਾਂਦੀ

193/ਮਹਿਕ ਪੰਜਾਬ ਦੀ