ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/197

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਵਣ ਨਾ ਤ੍ਰੇਲ ਪਈ

ਤਿੰਨੇ ਔਤਰ ਗਈਆਂ

227

ਸੱਤਰ ਵਾਹਾਂ ਬਹੱਤਰ ਪਾਣੀ
ਬਿੱਘੇ ਵਿੱਚੋਂ ਸੌ ਮਣ ਆਣੀ

228

ਜਿਨ੍ਹਾਂ ਇੱਕੋ ਵਾਰੀ ਵਾਹੀ
ਉਹਨਾਂ ਕੀ ਕੀਤੀ ਕਮਾਈ

229

ਦੋ ਵਾਰੀ ਵਾਹੇ
ਕਰਮਾਂ ਦਾ ਖੱਟਿਆ ਖਾਵੇ

230

ਹਲ਼ ਲੱਗਾ ਪਤਾਲ਼
ਤੇ ਟੁੱਟ ਗਿਆ ਕਾਲ਼

231

ਡੂੰਘਾ ਬਾਹੇ ਗੁਝ ਚਲਾਏ
ਬਿਰਥਾ ਕਦੇ ਨਾ ਜਾਏ

232

ਜਿਤਨਾ ਗਹਿਰਾ ਜੋਤੇ ਖੇਤ
ਬੀਜ ਪੜੇ ਫਲ ਅੱਛਾ ਦੇਤ

233

ਡੂੰਘਾ ਵਾਹ ਲੈ ਹਲ਼ ਵੇ
ਤੇਰੀ ਘਰੇ ਨੌਕਰੀ

234

ਜੇ ਤੂੰ ਵਾਹ ਕੇ ਘੱਤੀਂ ਪਾਹ*[1]
ਦੂਣਾ ਨਹੀਂ ਸਵਾਇਆ ਚਾ

235

ਪਾਹ ਘੱਤਕੇ ਪਿੱਛੋਂ ਵਾਹ
ਸਾਈਂ ਚਾਹੇ ਦੋਹਰਾ ਲਾਹ

236

ਅੱਸੀਂ ਸੀਆਂ**[2] ਗਾਜਰਾਂ

  1. * ਪਾਹ-ਖਾਦ, ਰੂੜੀ
  2. **ਸੀਆਂ-ਵਾਹੁਣਾ

195/ ਮਹਿਕ ਪੰਜਾਬ ਦੀ