ਇਹ ਵਰਕਾ ਤਸਦੀਕ ਕੀਤਾ ਗਿਆ ਏ
ਸੌ ਸੀਈਂ ਕਮਾਦ
ਸੱਠ ਸੀਆਂ ਲਾ ਕੇ
ਦੇਖ ਕਣਕ ਦਾ ਝਾੜ
237
ਸੱਠੀਂ ਸੀਈਂ ਗਾਜਰਾਂ
ਸੌ ਸੀਈਂ ਕਮਾਦ
ਜਿਊਂ-ਜਿਊਂ ਵਾਹੇਂ ਕਣਕ ਨੂੰ
ਤਿਊਂ-ਤਿਊਂ ਦੇਵੇ ਸਵਾਦ
238
ਮੈਦੇ ਗੇਹੂੰ
ਢੇਲੇ ਚਣਾ
239
ਜੱਟ ਕੀ ਜਾਣੇ ਰਾਹ
ਮਾਂਹ ਕੀ ਜਾਣੇ ਘਾ
ਚਣਾ ਕੀ ਜਾਣੇ ਵਾਹ
240
ਜੱਟ ਨਾ ਜਾਣੇ ਗੁਣ ਕੀਆ
ਚਣਾ ਨਾ ਜਾਣੇ ਵਾਹ
ਆਪਣੀ ਮੌਤ ਬਤਾਇਕੇ
ਫਿਰ ਰੋਇਆ ਬਾਰਾਹ
241
ਮੁੰਡਾ ਸੀਂਢਲ
ਛੋਲੇ ਢੀਮਲ
242
ਨੌ ਵਾਹ ਮੰਡਾ
ਦਸ ਵਾਹ ਗੰਡਾ
196/ਮਹਿਕ ਪੰਜਾਬ ਦੀ