ਪਰ ਜੱਟ ਦੀ ਸਾਂਝ-ਭਿਆਲੀ ਬੜੀ ਪ੍ਰਸਿੱਧ ਹੈ। ਉਹ ਦੂਜੇ ਲਈ ਆਪਣਾ ਸਭ ਕੁਝ ਕੁਰਬਾਨ ਕਰ ਸਕਦਾ ਹੈ-
ਜੱਟ ਜਿਹਾ ਰਾਠ ਨੀ, ਜੇ ਤਿੜੇ ਨਾ
ਟਿੰਡ ਜਿਹਾ ਭਾਂਡਾ ਨੀ, ਜੇ ਰਿੜ੍ਹੇ ਨਾ
ਤੂਤ ਜਿਹਾ ਕਾਠ ਨੀ, ਜੇ ਲਿਫੇ ਨਾ
ਜੱਟ ਖੁਦਗਰਜ਼ ਹੁੰਦਾ ਹੈ, ਜੇਕਰ ਉਸ ਨੂੰ ਗਰਜ਼ ਹੋਵੇ ਤਾਂ ਐਵੇਂ ਰਿਸ਼ਤੇਦਾਰੀਆਂ ਗੰਢ ਲੈਂਦਾ ਹੈ-
ਜਾਂ ਜੱਟ ਦੀ ਪਈ ਬਿਆਈ
ਕਿਸੇ ਨੂੰ ਫੂਫੀ ਕਿਸੇ ਨੂੰ ਤਾਈ
ਜਦੋਂ ਆਪਣਾ ਕੰਮ ਕੱਢ ਲਿਆ-
ਜਾਂ ਜੱਟ ਦੇ ਜੌਂ ਪੱਕੇ
ਸਕੀ ਮਾਂ ਨੂੰ ਮਾਰੇ ਧੱਕੇ
ਦੂਜੀਆਂ ਜਾਤਾਂ ਦੇ ਲੋਕ ਆਪਣੀਆਂ ਜਾਤਾਂ ਦੇ ਟੱਬਰ ਪਾਲਦੇ ਹਨ
ਕੇਵਲ ਜੱਟ ਹਨ ਜਿਹੜੇ ਕਦੀ ਆਪਣਿਆਂ ਦਾ ਫਾਇਦਾ ਨਹੀਂ ਕਰਦੇ
ਕੁੱਕੜ, ਕਾਂ, ਕਰਾੜ, ਕਬੀਲਾ ਪਾਲ਼ਦੇ
ਜੱਟ, ਮਹਿਆਂ, ਸੰਸਾਰ ਕਬੀਲਾ ਗਾਲ਼ਦੇ
ਜੇਕਰ ਜੱਟ ਦੀ ਆਰਥਿਕ ਹਾਲਤ ਚੰਗੀ ਹੋਵੇ ਤਾਂ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ
ਚਿੱਟਾ ਕੱਪੜਾ ਕੁੱਕੜ ਖਾਣਾ
ਉਸ ਜੱਟ ਦਾ ਕੀ ਟਿਕਾਣਾ
ਜਦੋਂ ਜੱਟ ਆਪਸ ਵਿੱਚ ਏਕਾ ਕਰ ਲੈਣ ਤਾਂ ਕਿਸੇ ਹੋਰ ਦੀ ਉੱਕਾ ਹੀ ਪਰਵਾਹ ਨਹੀਂ ਕਰਦੇ। ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ ਉਹ ਤਾਂ ਸੈਂਕੜੇ ਕੋਹਾਂ ਤੇ ਵੀ ਰਿਸ਼ਤੇਦਾਰੀਆਂ ਕੱਢ ਲੈਂਦੇ ਹਨ
ਜੱਟ ਜੱਟਾਂ ਦੇ
ਭੋਲੂ ਨਰਾਇਣ ਦਾ
ਜਾਂ
ਜੱਟ, ਜੱਟਾਂ ਦੇ ਸਾਲੇ
ਵਿਚੇ ਕਰਦੇ ਘਾਲ਼ੇ ਮਾਲ਼ੇ
ਜੱਟ ਦਾ ਖਚਰਾਪਣ ਬੜਾ ਪ੍ਰਸਿੱਧ ਹੈ। ਜੇ ਕਰ ਜੱਟ ਮਚਲਾ ਬਣ ਜਾਵੇ ਤਾਂ ਉਹ ਕਿਸੇ ਨੂੰ ਵੀ ਆਈ ਗਈ ਨਹੀਂ ਦੇਂਦਾ
ਜੱਟ ਹੋਇਆ ਕਮਲਾ
ਖੁਦਾ ਨੂੰ ਲੈ ਗਏ ਚੋਰ
ਜੱਟਾਂ ਬਾਰੇ ਮਾਲਵੇ ਦਾ ਪ੍ਰਸਿੱਧ ਕਵੀਸ਼ਰ ਗੁਰਦਿੱਤ ਸਿੰਘ 'ਕਾਕਾ ਪ੍ਰਤਾਪੀ’
18/ ਮਹਿਕ ਪੰਜਾਬ ਦੀ