ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/202

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈਜੇ ਨਰ ਨਾਰ ਬਗਾਨੀ ਸੇਵੀਂ

ਉਸ ਨੂੰ ਅਕਲ ਨਾ ਕਾਈ

268

ਨਿਆਈਂ, ਗਸਰਾ,ਜ਼ਾਤ ਸਿਆਣੀ

ਟਿੱਬਾ ਰੱਕੜ ਬਹੁਤ ਨਿਮਾਣੀ
ਕਾਲੀ ਕੱਲਰ ਖਸਮਾਂ ਖਾਣੀ

ਰੋਹੀ ਰੇਤਲੀ ਆਪ ਗੰਵਾਣੀ

269

ਹਲ਼ ਹੌਲ਼ਾ ਭੌਂ ਪਤਲੀਂ

ਬੀਜ ਤਿਲੋਂ ਕੇ ਸੰਗ
ਐਸੀ ਖੇਤੀ ਬੀਜ ਕੇ

ਨਿਸਚੇ ਬੈਠ ਨਿਸੰਗ

270

ਜ਼ਮੀਨ ਵਾਹਿਆਂ
ਫਸਲ ਗਾਹਿਆਂ

271

ਰਾਹ ਉੱਤੇ ਖੇਤੀ

ਖੂਹ ਦੀ ਵਿੰਗੀ ਲੱਠ
ਰੰਨ ਤਮਾਖੂ ਛਿੱਕਣੀ

ਤਿੰਨੇ ਚੌੜ ਚਪੱਟ

272

ਧੀ ਕਾਣੀ ਨੂੰਹ ਰੰਡਾਣੀ

ਖੂਹ ਦੀ ਵਿੰਗੀ ਲੱਠ
ਰਸਤੇ ਉੱਤੇ ਖੇਤੀ

ਚਾਰੇ ਚੌੜ ਚਪੱਟ

273

ਬਾੜੀ
ਸੋਨੇ ਦੀ ਮਾੜੀ

274

ਬੀਜ ਨਿਆਈਂ
ਨਿੱਤ ਵਿਆਹ ਕਰਾਈਂ

275

ਨੀਵੀਂ ਭੌਂ ਤੇ ਉੱਚਾ ਸਾਕ

200/ਮਹਿਕ ਪੰਜਾਬ ਦੀ