ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/204

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਾਦ ਬਾਰੇ

279

ਕਣਕ ਕਮਾਦੀ ਛੱਲੀਆਂ

ਤੇ ਹੋਰ ਖੇਤੀ ਕੁੱਲ
ਰੂੜੀ ਬਾਝ ਨਾ ਹੁੰਦੀਆਂ

ਤੂੰ ਨਾ ਜਾਈਂ ਭੁੱਲ

280

ਜੇ ਤੂੰ ਉਹਲ*[1] ਪਾਈ ਖੇਤ
ਦੋ ਖੇਤੀ ਲਾਏ ਇੱਕ ਖੇਤ

281

ਕੂੜਾ ਚੰਗਾ ਖੇਤੀਆਂ

ਜਿਊਂ ਆਦਮੀਆਂ ਨੂੰ ਘਿਉ
ਨਾਲ਼ ਕੂੜੇ ਦੇ ਖੇਤੀਆਂ

ਹੋਵਣ ਇੱਕ ਤੋਂ ਦੋ

282

ਖਾਦ ਪਏ ਤਾਂ ਖੇਤ
ਨਹੀਂ ਤਾਂ ਬਾਲੂ ਰੇਤ

283

ਜਿਸ ਦੇ ਪਾਹ
ਉਹ ਬਾਦਸ਼ਾਹ

284

ਪਾ ਰੂੜੀ
ਖਾ ਚੂਰੀ

285

ਛੱਲੀਆਂ ਨੂੰ ਗੋਡਕੇ

ਮੁੱਢੀ ਝੰਗੀ**[2] ਘੱਤ
ਗੱਠ ਚੰਗੀ ਲਗ ਜਾਉਗੀ
ਇਹ ਜਾਣੀ ਤੂੰ ਮੱਤ


  1. *ਉਹਲ-ਖਾਦ
  2. **ਝੰਗੀ-ਖਾਦ

202/ ਮਹਿਕ ਪੰਜਾਬ ਦੀ