ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/205

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ286

ਢੇਰ ਨਿਆਈਂ ਪਾਣੀ ਧਾਈਂ
ਜਿਤਨਾ ਪਾਈਂ ਉਤਨਾ ਖਾਈਂ

287

ਪਾ ਖਾਦ
ਬੀਜ ਕਮਾਦ

288

ਜੋ ਕੁਛ ਕਰੇ ਪਾਹ
ਨਾ ਪਿਓ ਕਰੇ ਨਾ ਮਾਂ

289

ਜਿਸ ਪਾਈ ਪਾਹ
ਉਸ ਦੀ ਫਸਲ ਕਾਲ਼ੀ ਸ਼ਾਹ

290

ਪਵੇ ਢੇਰ
ਵਧੇ ਢੇਰ

291

ਜਿਤਨੇ ਬੋਰੇ ਪਾ

ਉਤਨੇ ਬੋਰੇ ਚਾ
ਜੇ ਨਾ ਪਾਏਂ ਪਾਹ

ਘਰ ਨੂੰ ਖਾਲੀ ਜਾਹ

292

ਜੇ ਤੂੰ ਪਾਵੇਂ ਰੂੜੀ
ਦੂਣੇ ਦਾਣੇ ਚੌਣੀ ਤੂੜੀ

293

ਰੂੜੀ ਬੰਨੇ ਨੂੰਹ ਪੇਕੇ
ਦੱਸੋ ਪੰਚੇ ਕਿਹੜੇ ਲੇਖੇ

294

ਹਰੀ ਖਾਦ ਵਾਹ
ਦੁਗਣਾ ਅਨਾਜ ਪਾ

295

ਰੋਟੀ ਖਾਏ ਓਹ

ਜੀਹਨੂੰ ਪਿਆਰਾ ਗੋਹ

203/ਮਹਿਕ ਪੰਜਾਬ ਦੀ