ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/207

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੀਜ ਦੀ ਚੋਣ

302

ਬੀ ਚੰਗਾ ਪਾਵੀਂ
ਭਾਵੇਂ ਚੀਨ ਤੋਂ ਮੰਗਾਵੀਂ

303

ਪਾਣੀ ਪੀਓ ਪੁਣ ਕੇ
ਬੀ ਪਾਓ ਚੁਣ ਕੇ

304

ਬੀ ਚੁਣੇ
ਫਸਲ ਸੋਨੇ

305

ਵਾਹੀ ਉਸ ਦੀ
ਜਿਸ ਦਾ ਆਪਣਾ ਬੀ

306

ਜਿਸ ਨੂੰ ਬੀ ਸੁਥਰਾ ਹਥ ਆਵੇ
ਉਹ ਖੁਸ਼ੀਆਂ ਨਾ ਕਿਵੇਂ ਮਨਾਵੇ

307

ਮੋਟਾ ਬੀ ਤੇ ਮੱਲ੍ਹੜ ਪਾ
ਐਸ਼ਾਂ ਕਰਦਾ ਘਰ ਨੂੰ ਜਾਹ

308

ਮੋਟੇ ਦਾਣੇ ਤੇ ਸਾਬਤ ਨੱਕੇ
ਨਾਲੀ ਰਾਹ ਜੇ ਚੰਗੀ ਪੱਕੇ

309

ਅੱਛਾ ਬੀਜ ਤੇ ਚੋਖੀ ਖਾਦ
ਮਾਲਿਕ ਖ਼ੁਸ਼ ਮੁਜ਼ਾਰਾ ਸ਼ਾਦ

310

ਪਰਹੱਥੀਂ ਵਣਜ ਸੁਨੇਹੀਂ ਖੇਤੀ

ਬਿਨ ਦੇਖੇ ਵਰ ਦੇਵੇ ਬੇਟੀ
ਅਨਾਜ ਪੁਰਾਣਾ ਦੱਬੇ ਖੇਤੀ
ਇਹ ਚਾਰੇ ਦੇਖੇ ਡੁੱਬਦੇ ਛੇਤੀ

205/ਮਹਿਕ ਪੰਜਾਬ ਦੀ