ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/209

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬੀਜਾਈ

313

ਪੋਰਾ ਬਾਦਸ਼ਾਹ

ਕੇਰਾ ਵਜ਼ੀਰ

ਛੱਟਾ ਫਕੀਰ

314

ਮੋਟੇ ਦਾਣੇ ਤੇ ਸਾਬਤ ਨੱਕੇ
ਨਾਲੀ ਰਾਹ ਜੇ ਚੰਗੀ ਪੱਕੇ

315

ਅਗੇਤਾ ਝਾੜ
ਪਛੇਤੀ ਸੱਥਰੀ

316

ਅਗਾਈ
ਸੌ ਸਵਾਈ

317

ਪਹਿਲਾਂ ਬੀਜੇ

ਪਹਿਲਾਂ ਵੱਢੇ

ਖੇਤੋਂ ਮੁਫਤੀ ਮਾਮਲਾ ਕੱਢੇ

318

ਬਾਜਰਾ ਜੇਠੀ ਦਾ
ਪੁੱਤਰ ਪਲੇਠੀ ਦਾ

319

ਕਣਕ ਕੱਤੇ ਦੀ
ਪੁੱਤ ਜੇਠੀ ਦਾ

320

ਕੱਤਕ ਜੱਟ ਨੂੰ ਪਈ ਬਿਜਾਈ
ਮੋਈ ਮਾਂ ਭੜੋਲੇ ਪਾਈ

321

ਜੋ ਚੜ੍ਹਦੇ ਕੱਤਕ ਹਾੜ੍ਹੀ ਬੀਜਣ

ਘਰੇ ਅਨਾਜ ਨਾ ਮੇਵਨ
ਤੇ ਮੱਘਰ ਪੋਹ ਰਲਾਵਨ ਜਿਹੜੇ

207/ਮਹਿਕ ਪੰਜਾਬ ਦੀ