ਦੇ ਕਿੱਸੇ ਵਿੱਚ ਲਿਖਦਾ ਹੈ
ਆਖੇ ਪਰਤਾਪੀ ਨੀ ਤੂੰ ਭੋਲੀਏ ਮਖੌਲ ਕਰੇਂ
ਕੀਤਾ ਕੀ ਪਸੰਦ ਉਸ ਮੇਰਾ ਨੀ ਗੰਵਾਰ ਦਾ
ਜਾਤ ਦੀ ਕਮੀਨਣੀ ਅਧੀਨਣੀ ਗ਼ਰੀਬਣੀ ਮੈਂ
ਉਸ ਨੂੰ ਤੂੰ ਦੱਸਦੀ ਹੈਂ ਪੁੱਤ ਜ਼ੈਲਦਾਰ ਦਾ
ਜੱਟਾਂ ਨਾਲ਼ ਦੋਸਤੀ ਨਾ ਪੁਗਤੀ ਕਮੀਣਾਂ ਦੀ ਨੀ
ਖੇਤ ਬੰਨੇ ਬੀਹੀ ਗਲ਼ੀ ਵੇਖ ਨੀ ਘੁੰਗਾਰਦਾ
ਮੇਰੇ ਨਾ ਪਸੰਦ ਤੇਰੀ ਗਲ ਗੁਰਦਿੱਤ ਸਿੰਘਾ
ਮਿੱਟੀ ਪੱਟ ਦੇਵੇ ਜੱਟ ਜਦੋਂ ਨੀ ਹੰਕਾਰਦਾ
ਪੰਜਾਬ ਦੇ ਪੇਂਡੂ ਅਰਥਚਾਰੇ ਵਿੱਚ ਬਾਣੀਏਂ ਦੀ ਅਹਿਮ ਭੂਮਿਕਾ ਰਹੀ ਹੈ। ਜਿੱਥੇ ਉਹ ਪਿੰਡ ਵਿੱਚ ਇਕ ਹੱਟ ਬਾਣੀਏਂ ਦੇ ਰੂਪ ਵਿੱਚ ਵਿਚਰਦਾ ਹੈ ਉੱਥੇ ਉਹ ਸ਼ਾਹੂਕਾਰ ਦੇ ਰੂਪ ਵਿੱਚ ਜੱਟਾਂ ਦੀ ਲੁੱਟ-ਖਸੁੱਟ ਵੀ ਕਰਦਾ ਰਿਹਾ ਹੈ। ਅਨੇਕਾਂ ਲੋਕ ਅਖਾਣ ਅਤੇ ਲੋਕ ਗੀਤ ਬਾਣੀਏਂ ਦੇ ਕਿਰਦਾਰ ਨੂੰ ਪੇਸ਼ ਕਰਦੇ ਹਨ। ਬਾਣੀਏਂ ਦੇ ਮੁਕਾਬਲੇ ਦਾ ਕੋਈ ਹੋਰ ਬਣਜ ਨਹੀਂ ਕਰ ਸਕਦਾ-
ਬਣਜ ਕਰੇਂਦੇ ਬਾਣੀਏਂ
ਹੋਰ ਕਰੇਂਦੇ ਰੀਸ
ਵਿਹਲਾ ਬਾਣੀਆਂ ਕੀ ਕਰੇ
ਏਥੋਂ ਚੁੱਕੇ ਉੱਥੇ ਧਰੇ
ਜੇ ਖਤਰੀ ਸਿਰ ਘੱਟਾ ਪਾਵੇ
ਤਾਂ ਵੀ ਖੱਟ ਘਰ ਆਵੇ
ਬਾਣੀਆਂ ਕੰਜੂਸ ਹੁੰਦਾ ਹੈ। ਛੇਤੀ ਕੀਤਿਆਂ ਲੰਗੋਟੀ ਢਿੱਲੀ ਨਹੀਂ ਕਰਦਾ-
ਨਿੰਬੂ ਅੰਬ ਅਰ ਬਾਣੀਆਂ
ਗਲ਼ ਘੁੱਟੇ ਰਸ ਦੇ
ਸੁਭਾਅ ਦਾ ਡਰੂ ਹੈ-
ਬਾਣੀਆਂ ਹੇਠਾਂ ਪਿਆ ਵੀ ਰੋਵੇ
ਉੱਤੇ ਪਿਆ ਵੀ ਰੋਵੇ
ਆਮ ਲੋਕ ਬਾਣੀਏਂ ਤੇ ਵਿਸ਼ਵਾਸ ਨਹੀਂ ਕਰਦੇ-
ਖਤਰੀ ਖੰਡ ਵਲ੍ਹੇਟਿਆ ਮੁਹਰਾ
ਇਸੇ ਕਰਕੇ ਕਿਹਾ ਜਾਂਦਾ ਹੈ-
ਜੀਹਦਾ ਬਾਣੀਆਂ ਯਾਰ
ਉਹਨੂੰ ਦੁਸ਼ਮਣ ਦੀ ਕੀ ਲੋੜ
ਅਨੇਕਾਂ ਲੋਕ ਗੀਤਾਂ ਵਿੱਚ ਬਾਣੀਏਂ ਦਾ ਜ਼ਿਕਰ ਆਉਂਦਾ ਹੈ-
19/ ਮਹਿਕ ਪੰਜਾਬ ਦੀ