ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/210

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਪੱਲਿਓਂ ਹਾਲਾ ਦੇਵਨ

322

ਕੱਤਕ ਦੀ ਡਾਲੀ ਮੱਘਰ ਦੀ ਪਾਲੀ
ਬੀਜੋ ਪੋਹ ਤੇ ਹੱਥੀਂ ਖੋਹ

323

ਪੋਹ ਮਾਘ ਵਿੱਚ ਬੀਜੇ ਜੋ
ਲਹਿਣੀ ਇੱਕ ਨਾ ਦੇਣੀ ਦੋ

324

ਪੋਹ ਦੀ ਬਿਆਈ

ਜਿਹੀ ਘਰ ਆਈ

ਜਿਹੀ ਨਾ ਆਈ

325

ਪੋਹ ਦੀ ਬਜਾਈ
ਗਿੱਠ ਨਾਲੀ ਤੇ ਕੌਡੀ ਸਿੱਟਾ

326

ਜਿਸ ਨੇ ਬੀਜੀ ਪੋਹ
ਉਹ ਘਰ ਬੈਠਾ ਰੋ

327

ਬੀਜੇ ਪੋਹ
ਤੇ ਹੱਥੋਂ ਖੋਹ

328

ਪੋਹ ਦੀ ਰਾਧੀ
ਕਿਸੇ ਨਾ ਖਾਧੀ

329

ਪੋਹ ਦੀ ਖੇਤੀ ਭੁੱਖ ਤੇ ਕਾਲ
ਬੁੱਢੇ ਦਾ ਪੁੱਤ ਲੋਕਾਂ ਦਾ ਜੰਜਾਲ

330

ਕਮਾਦੀ ਬੀਜੋ ਵਸਾਖ
ਕਮਾਦੀ ਦੀ ਨਾ ਰੱਖਿਓ ਆਸ

331

ਧੀ ਨਾ ਰੱਖੀਏ ਲਾਡਲੀ

ਵਿਸਾਖ ਨਾ ਬੀਜੀਏ ਇੱਖ
ਉਹ ਘਰ ਨਾ ਵਸਦੇ

208/ਮਹਿਕ ਪੰਜਾਬ ਦੀ