ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/212

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


340

ਕਣਕ ਪਤਲੀ ਤਿਲ਼ ਸੰਘਣੇ

ਖੂਹ ਪੁਰਾਣੀ ਲੱਠ
ਮੁਢ ਪਵਾਏ ਖੇਤ ਜੇ

ਚਾਰੇ ਚੌੜ ਚੁਪੱਟ

341

ਕਣਕ ਵਿਰਲੀ ਤਿਲ਼ ਸੰਘਣੇ

ਖੇਤ ਨਦੀ ਦੇ ਸਹਿਨ
ਧੀ ਅੰਨ੍ਹੀ ਪੁੱਤ ਕਮਲ਼ਾ

ਸਹਿਜੇ ਲੱਗੇ ਟਹਿਨ

342

ਡੱਡ ਟਪਾਕੇ ਬਾਜਰਾ

ਤਿੱਤਰ ਤੋਰ ਜਵਾਰ
ਕਣਕ ਕਮਾਦੀ ਸੰਘਣੀ

ਕਦੇ ਨਾ ਆਵੇ ਹਾਰ

343

ਤਿਲ ਸੰਘਣੇ, ਵਿਰਲੀ ਕਣਕ

ਮੱਝਾਂ ਦੇਵਣ ਕੱਟ
ਨੂਹਾਂ ਜੰਮਣ ਕੁੜੀਆਂ

ਇਹ ਚਾਰੇ ਚੌੜ ਚੁਪੱਟ

344

ਕਣਕ ਕਮਾਦੀ ਸੰਘਣੀ
ਡੱਡ ਟਪੂਸੀ ਕੰਗਣੀ

345

ਤਿਲ ਘਣਾ ਮੋਠ ਛਿੱਦਰਾ

ਡੱਡ ਟਪ ਜਵਾਰ
ਕੋਈ ਕੋਈ ਬੂਟਾ ਬਾੜ*[1] ਦਾ

ਕਦੀ ਨਾ ਆਵੇ ਹਾਰ

346

ਛਿੱਦੇ ਭਲੇ ਜੌਂ ਚਣੇ

ਛਿੱਦੀ ਭਲੀ ਕਪਾਸ
ਜਿਨ੍ਹਾਂ ਦੇ ਛਿੱਦੇ ਇੱਖ ਨੇ


  1. ਬਾੜ-ਕਪਾਹ

210/ ਮਹਿਕ ਪੰਜਾਬ ਦੀ