ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/213

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਨਹੀਂ ਉਨ੍ਹਾਂ ਦੀ ਆਸ

347

ਡੱਡ ਟਪੂਸੀ ਕੰਗਣੀ

ਡਾਂਗੋਂ ਡਾਂਗ ਕਪਾਹ
ਲੱਠੇ ਦੀ ਬੁੱਕਲ ਮਾਰ ਕੇ

ਛੱਲੀਆਂ ਵਿੱਚ ਦੀ ਜਾ

348

ਤਿੱਲ ਵਿਰਲੇ ਜੌਂ ਸੰਘਣੇ

ਵੱਟੇ ਵੱਟ ਕਪਾਹ
ਲੇਫ ਦੀ ਬੁੱਕਲ ਮਾਰ ਕੇ

ਤੂੰ ਮੱਕੀ ਵਿੱਚ ਦੀ ਜਾ

349

ਮੋਨ ਸਪੱਤਲ ਤਿਲ ਘਣੇ

ਡਡ ਤਰਪ ਜਵਾਰ
ਗਿੱਠੋਂ ਉੱਤੇ ਬਾਜਰਾ

ਦੁਲਾਂਘਾਂ ਉੱਤੇ ਬਾਰ*[1]

350

ਚਣਾ ਚੇਤ ਘਣਾ

ਕਣਕ ਘਣੀ ਵਿਸਾਖ
ਤੀਵੀਂ ਘਣੀ ਤਾਂ ਜਾਣੀਏਂ

ਜੇ ਮੁੰਡਾ ਹੋਵੇ ਢਾਕ

351

ਛੋਲੇ ਢੀਮਲ
ਮੁੰਡਾ ਸੀਂਢਲ

352

ਛੋਲੇ ਕੀ ਜਾਨਣ ਵਾਹ ਨੂੰ
ਸਾਹਨ ਕੀ ਜਾਣੇ ਰਾਹ ਨੂੰ

353

ਡੰਡੇ-ਡੰਡੇ ਬਾਜਰਾ

ਡੰਡ ਟਪ ਜਵਾਰ
ਘਣੀ ਕਣਕ
ਉੱਠ ਬਹੇ ਬੰਨਵਾੜ**[2]


  1. ਬਾਰ-ਕਪਾਹ
  2. ਬੰਡਵਾੜ-ਕਪਾਹ

211/ ਮਹਿਕ ਪੰਜਾਬ ਦੀ