ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/217

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੋਡੀ

366

ਜਿਸ ਖੇਤੀ ਵਿੱਚ ਫਿਰ ਜਾਵੇ ਰੰਬਾ
ਉੱਥੇ ਦਾਣਾ ਹੁੰਦਾ ਚੰਗਾ

367

ਜਿੰਨੀ ਗੋਡੀ
ਓਨੀ ਡੋਡੀ

368

ਕਪਾਹ ਨਾ ਗੁੱਡੀ ਦੋ ਪੱਤੀ
ਤੂੰ ਚੁਗਣ ਕੀ ਆਈ ਕਪੱਤੀ

369

ਬਨਵਾੜ, ਮਕਈ ਕਮਾਦ ਨੂੰ

ਗੋਡੀਆਂ ਦੇਹ ਸੰਵਾਰ
ਤਮਾਖੂ ਗੋਡੀਆਂ ਬਹੁਤ ਦੇਹ

ਪਿੱਛੋਂ ਗੋਡ ਜਵਾਰ

370

ਇਖ ਗੋਡ ਕੇ ਤੁਰਤ ਦਬਾਵੇ

ਤਾਂ ਫਿਰ ਇਖ ਬਹੁਤ ਸੁਖ ਪਾਵੇ

215/ਮਹਿਕ ਪੰਜਾਬ ਦੀ