ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/220

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਸਲਾਂ

ਕਣਕ

386

ਕਣਕ ਪੁਰਾਣੀ ਘਿਓ ਨਵਾਂ

ਘਰ ਸਤਵੰਤੀ ਨਾਰ
ਘੋੜਾ ਹੋਵੇ ਚੜ੍ਹਨ ਨੂੰ

ਚਾਰੇ ਸੁਖ ਸੰਸਾਰ

387

ਗੇਹੂੰ ਭੋਜਨ ਗਊ ਧਨ

ਘਰ ਸੁਲੱਖਣੀ ਨਾਰ
ਚੌਥੀ ਪੀਠ ਤੁਰਕ ਕੀ

ਸੁਰਗ ਨਿਸ਼ਾਨੀ ਚਾਰ

388

ਰਹੀਏ ਸ਼ਹਿਰ

ਭਾਵੇਂ ਹੋਵੇ ਕਹਿਰ
ਖਾਈਏ ਕਣਕ

ਭਾਵੇਂ ਹੋਵੇ ਜ਼ਹਿਰ

389

ਵੱਸੀਏ ਲਾਹੌਰ

ਭਾਵੇਂ ਝੁੱਗੀ ਹੋਵੇ
ਖਾਈਏ ਕਣਕ

ਭਾਵੇਂ ਭੁੱਗੀ ਹੋਵੇ

390

ਕਣਕ ਘਟੇਂਦਿਆਂ ਗੁੜ ਘਟੇ
ਮੰਦੀ ਪਏ ਕਪਾਹ

ਕਪਾਹ

391

ਚੀਣਾ ਕਮੀਨਾ

ਜੁਆਰ ਖਵਾਰ

218/ਮਹਿਕ ਪੰਜਾਬ ਦੀ