ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੀਲ ਵਕੀਲ
ਤੇ ਵਾੜ ਸਰਦਾਰ
392
ਕਪਾਹ ਫੁੱਟੀ
ਜਿੱਥੇ ਸਾਰੀ ਓਥੇ ਲੁੱਟੀ
393
ਜੇ ਕੰਤਾ ਤੇਰੇ ਧਨ ਘਣਾ
ਗਾੜੀ ਕਰਲੈ ਦੋ
ਜੇ ਕੰਤਾ ਤੇਰੇ ਰਿਣ ਘਣਾ ਖੇਤ ਮੇਂ ਬਾੜੀ[1] ਬੋ
394
ਕਮਾਦ ਚਲ਼ੇ ਕਪਾਹ ਮਲ੍ਹੇ
395
ਜੇ ਚਾਹੇ ਕਿਰਸਾਣ ਅਨਾਜ ਘਣਾ
ਤੇ ਬੋ ਦੇ ਸੌਂ ਚਣਾ
ਛੋਲੇ
396
ਜੱਟ ਕੀ ਜਾਣੇ ਰਾਹ
ਮਾਂਹ ਕੀ ਜਾਣੇ ਘਾਹ
ਚਣਾ ਕੀ ਜਾਣੇ ਵਾਹ
397
ਬੀਜਾਂ ਵਿੱਚੋਂ ਬੀਜ ਚੰਗੇਰਾ
ਚਾਵਲ ਕਣਕ ਚਣਕ[2]ਅਛੇਰਾ
398
ਜੌਂ ਮਸ੍ਹਰ ਚਣਾ
ਚੇਤ ਹੁੰਦਾ ਘਣਾ
ਕਮਾਦ
399
ਇਖ ਬਿਨਾਂ ਕੈਸੀ ਖੇਤੀ
ਜੈਸੇ ਜਮਨਾ ਕੀ ਰੇਤੀ
219/ ਮਹਿਕ ਪੰਜਾਬ ਦੀ