ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/222

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

400

ਧਾਨ ਢਹੇ ਤਾਂ ਵੱਸੇ ਘਰ

ਕਮਾਦ ਢਹੇ ਤਾਂ ਮਾਮਲੇ ਦਾ ਡਰ

401

ਦਿਨੇ ਕਮਾਦੀ ਚੰਗੀ ਭਲੀ

ਰਾਤ ਕਮਾਦੀ ਹਰ ਲਈ

ਚੀਣਾ ਕੰਗਣੀ ਬੀਜੋ ਭਾਈ

ਨਹੀਂ ਕਮਾਦੀ ਕਰਨੀ

ਧਾਨ

402

ਖੇਤੀ ਧਾਈਂ*

ਤੇ ਭੋਂ ਨਿਆਈਂ

403

ਢੇਰ ਨਿਆਈਂ

ਪਾਣੀ ਧਾਈਂ

ਜਿਤਨਾ ਪਾਈਂ

ਉਤਨਾ ਖਾਈਂ

404

ਧਾਨ ਕਹੇ ਮੈਂ ਹੂੰ ਸੁਲਤਾਨ

ਆਏ ਗਏ ਕਾ ਰਾਖੂੰ ਮਾਨ

ਜੋ ਕੋਈ ਮੇਰੇ ਚਾਵਲ ਕਰੇ

ਤੋ ਘੀ ਬੂਰਾ ਤਰਤਾ ਫਿਰੇ

405

ਕਣਕ ਡਿੱਗੇ ਕੰਬਖਤ ਦੀ

ਝੋਨਾ ਡਿੱਗੇ ਬਖਤਾਵਰ ਦਾ

ਮਾਂਹ

406

ਜੇ ਨਾ ਦਾਲ ਮਹਾਂ ਦੀ ਹੁੰਦੀ

ਬਾਣੀਏ ਦੀ ਔਲਾਦ ਨਾ ਹੁੰਦੀ

407

ਜੱਟ ਕੀ ਜਾਣੇ ਰਾਹ

ਮਾਂਹ ਕੀ ਜਾਣੇ ਘਾ

  • ਧਾਈਂ-ਧਾਨ

220/ ਮਹਿਕ ਪੰਜਾਬ ਦੀ