ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/223

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
ਚਣਾ ਕੀ ਜਾਣੇ ਵਾਹ

408

ਪੋਹ ਦੀ ਮੁਠ ਮਾਂਹ ਦੀ ਭਰੀ
ਫਗਣ ਜਿਹੀ ਚਰੀ ਨਾ ਚਰੀ

ਮੋਠ

409

ਮੋਠ ਬਾਜਰਾ ਟਿੱਬਿਆਂ ਮੇਂ ਰਾਜ਼ੀ

ਗੇਹੂੰ ਰਾਜ਼ੀ ਕਿਆਰਿਆਂ
ਗੋਕਾ ਤੋ ਸੁਕੇ ਮੇਂ ਰਾਜ਼ੀ

ਭੈਂਸ ਰਾਜੀ ਗਾਰਿਆਂ

ਮੂੰਗ

410

ਜੇਠ ਕਪਾਹ ਗੱਡੀਏ

ਹਾੜ੍ਹ ਮਕਈ ਸੰਵਾਰ
ਭਾਦੋਂ ਮਾਂਹ ਤੇ ਮੂੰਗ ਗੱਡ

ਗੱਡ ਸਾਵਣ ਤਿਲ ਜਵਾਰ

ਮੱਕੀ

411

ਕਣਕ ਕਮਾਦੀ ਸੰਘਣੀ

ਡਾਂਗੋਂ ਡਾਂਗ ਕਪਾਹ
ਰਜਾਈ ਦੀ ਬੁੱਕਲ ਮਾਰ ਕੇ

ਮੱਕੀ ਵਿੱਚ ਦੀ ਜਾ

412

ਤਿਲ਼ ਵਿਰਲੇ ਜੌਂ ਸੰਘਣੇ

ਡਾਂਗੋਂ ਡਾਂਗ ਕਪਾਹ
ਲੈਫ ਦੀ ਬੁੱਕਲ ਮਾਰ ਕੇ
ਪੈਲੀ ਵਿੱਚੋਂ ਜਾਹ

221/ਮਹਿਕ ਪੰਜਾਬ ਦੀ