ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/224

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਸ਼ੂ

ਬਲਦ

413

ਬੂਰੀ ਹੋਵੇ ਮੱਝ ਤੇ ਚਾਟੀ ਠਣਕਦੀ
ਜੱਟੀ ਲਿਆਵੇ ਰੋਟੀ ਪੈਰੋਂ ਛਣਕਦੀ
ਬਲਦਾਂ ਦੀ ਇੱਕ ਜੋੜੀ ਕੋਠੀ ਕਣਕ ਦੀ
ਨਿੱਮਾ-ਨਿੱਮਾ ਵੱਸੇ ਮੀਂਹ ਤਾਂ ਜਿਮੀਂ ਫਰੋਲੀਏ

ਸਭਨਾਂ ਦਾ ਦਾਤਾ ਇਕ ਕਦੇ ਨਾ ਡੋਲੀਏ

414

ਧਨ ਗਊ ਦਾ ਜਾਇਆ
ਜੀਹਨੇ ਸਾਰਾ ਮੁਲਕ ਵਸਾਇਆ

415

ਬਲਦਾਂ ਵਾਲ਼ਾ ਰਾਮ-ਰਾਮ
ਸੰਢਿਆਂ ਵਾਲ਼ਾ ਹਾਏ-ਹਾਏ

416

ਜਿਸ ਦੇ ਘਰ ਬੈਲ ਵਾਹ
ਉਹਨੂੰ ਧਨ ਦੀ ਕੀ ਪ੍ਰਵਾਹ

417

ਜੀਹਨੂੰ ਪੂਛੋਂ ਫੜ ਉਠਾਇਆ
ਉਹਨੇ ਜੋਤਰਾ ਕਦੋਂ ਲਾਇਆ

418

ਜਿਸ ਦੇ ਢੱਗੇ ਮਾੜੇ
ਉਹਦੇ ਕਰਮ ਵੀ ਮਾੜੇ

419

ਬੁੱਢਿਆਂ ਢੱਗਿਆਂ ਦੀ ਵਾਹੀ
ਉੱਗੇ ਦਿਭ ਤੇ ਕਾਹੀ

420

ਰੰਨ ਭੈੜੀ ਦਾਂਦ* [1]ਡੱਬਾ

ਇਹ ਕੀ ਕੀਤੋ ਈ ਮੇਰਿਆ ਰੱਬਾ


  1. ਦਾਂਦ-ਬਲਦ

222/ਮਹਿਕ ਪੰਜਾਬ ਦੀ