ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/228

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁਟਕਲ

441

ਤਕੜੇ ਮਾੜੇ ਦੀ ਭਿਆਲੀ
ਉਹ ਮੰਗੇ ਹਿੱਸਾ ਉਹ ਦੇਵੇ ਗਾਲ਼ੀ

442

ਸਾਂਝੀ ਦਾ ਤੂੰ ਹੱਕ ਪਛਾਣ
ਆਪਣੇ ਨਾਲੋਂ ਚੰਗਾ ਜਾਣ

443

ਸਾਂਝ ਚੰਗੇਰੀ ਚੱਲੇ ਇਉਂ
ਜਿਉਂ ਜਾਣੇ ਤੂੰ ਚੱਲੀ ਨਿਉਂ

444

ਪਾਹੀ ਨੂੰ ਸਤਾਵੇ
ਘਰ ਆਉਂਦਾ ਰਿਜ਼ਕ ਗਵਾਵੇ

445

ਰੰਨ ਕੁਪੱਤੀ ਉਮਰ ਬਰਬਾਦ
ਸਾਂਝੀ ਕੁਪੱਤਾ ਸਾਲ ਬਰਬਾਦ

446

ਪੱਕੀ ਖੇਤੀ ਲਾਏ ਲਾਵੇ
ਜੱਟ ਕਰੇ ਬਾਦਸ਼ਾਹੀ ਦੇ ਦਾਵੇ

447

ਪੱਕੀ ਖੇਤੀ ਵੇਖਕੇ, ਗੁਰਬ ਕਰੇ ਕਿਰਸਾਨ

ਵਾਉਂ ਝਖੜਾਂ ਝੋਲਿਓਂ

ਘਰ ਆਵੇ ਤਾਂ ਜਾਣ

448

ਸਖੀਓ ਸਾਵਣ ਗੱਜਿਆ

ਮੇਰਾ ਥਰ-ਥਰ ਕੰਬੇ ਜੀ
ਉਹਨੂੰ ਸਾਵਣ ਕੀ ਕਰੇ
ਜਿਸ ਘਰ ਬੈਲ ਨਾ ਬੀ

226/ਮਹਿਕ ਪੰਜਾਬ ਦੀ