ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/233

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਐਨੀ 'ਕ ਪਿੱਦੀ
ਪਿਦ-ਪਿਦ ਕਰਦੀ
ਨਾ ਹਗੇ ਨਾ ਮੂਤੇ
ਕਿੱਲ਼-ਕਿੱਲ਼ ਮਰਦੀ

ਗੰਨਿਆਂ ਦੀ ਸ਼ੌਕੀਨ ਆਪਣੀ ਮਨ ਪਸੰਦ ਬਾਰੇ ਬੁਝਾਰਤ ਪਾ ਦੇਂਦੀ ਹੈ———

ਇੱਕ ਬਾਤ ਕਰਤਾਰੇ ਪਾਵੇ
ਸੁਣ ਵੇ ਭਾਈ ਹਕੀਮਾਂ
ਲੱਕੜੀਆਂ ਚੋਂ ਪਾਣੀ ਕੱਢਾਂ
ਚੁੱਕ ਬਣਾਵਾਂ ਢੀਮਾਂ

ਅਤੇ

ਲੰਮ ਸਲੰਮਾਂ ਆਦਮੀ
ਉਹਦੇ ਗਿੱਟੇ ਦਾਹੜੀ

ਮਿੱਠੇ ਗੰਨੇ ਦਾ ਨਾਂ ਕੌੜੀ ਮਿਰਚ ਨੂੰ ਵੀ ਲੋਕ ਅਖਾੜੇ ਵਿੱਚ ਲਿਆ ਖੜਾ ਕਰਦਾ ਹੈ———

ਹਰੀ-ਹਰੀ
ਲਾਲ-ਲਾਲ
ਮੀਆਂ ਕਰੇ
ਹਾਲ-ਹਾਲ

ਜਾਂ

ਹਰੀ ਡੰਡੀ ਸੁਰਖ ਬਾਣਾ
ਬਖਤ ਪਿਆਂ ਚੂਰਨ ਖਾਣਾ

ਅਤੇ

ਐਨੀ 'ਕ ਕੁੜੀ
ਉਹਦੇ ਨਿੱਕੇ-ਨਿੱਕੇ ਦੰਦ
ਜੇ ਉਹਨੂੰ ਖਾਈਏ
ਤਾਂ ਪਾਵੇ ਡੰਡ

ਜਾਂ

ਨਿੱਕੀ ਜਿਹੀ ਕੁੜੀ
ਉਹਦੀ ਝੋਲੀ ਵਿੱਚ ਵੰਡ
ਖਸਮ ਨੂੰ ਖਾਣੀਏਂ
ਤੂੰ ਪਾਉਂਦੀ ਕਿਉਂ ਏਂ ਡੰਡ

ਜਾਂ

ਮੈਂ ਤੈਨੂੰ ਖਾਣ ਆਇਆ

231/ਮਹਿਕ ਪੰਜਾਬ ਦੀ