ਸਮੱਗਰੀ 'ਤੇ ਜਾਓ

ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/234

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੂੰ ਖਾ ਲਿਆ ਮੈਨੂੰ

ਹੋਰ

ਸੀ ਸੀ ਤੇ ਵਾ ਵਾ
ਏਨੀ ਕੁ ਗੁਥਲੀ 'ਚ
ਊਈ-ਊਈਂ ਦੇ ਬੱਚੇ

ਤੇ

ਟੁਕ ਹਰੀ-ਹਰੀ
ਟੁਕ ਲਾਲ-ਲਾਲ
ਜੋ ਇਸਟ ਟਿਸਟ ਹਾਲ-ਹਾਲ

ਅਤੇ

ਹਰੀ ਝੰਡੀ ਲਾਲ ਕਮਾਨ
ਤੋਬਾ-ਤੋਬਾ ਕਰੇ ਪਠਾਣ

ਹੋਰ

ਨਿੱਕੀ ਜੇਹੀ ਬੇਟੀ ਦੇ ਨਿੱਕੇ-ਨਿੱਕੇ ਬੀ
ਨਹੀਂ ਤਾਂ ਮੇਰੀ ਬਾਤ ਬੁੱਝ
ਨਹੀਂ ਰੁਪਏ ਦੇ ਦੇ ਵੀਹ

ਅਤੇ

ਨਿੱਕੀ ਜੇਹੀ ਕੁੜੀ
ਕੋਟ ਪਾਵੇ

ਹੋਰ

ਹਰੀ ਝੰਡੀ ਲਾਲ ਪੱਤਾ
ਲੱਗੀ ਦਿੱਲੀ ਸੜੇ ਕਲੱਕਤਾ

ਜਾਂ

ਲਾਲ ਸੂਹੀ ਪੋਟਲੀ
ਮੈਂ ਵੇਖ-ਵੇਖ ਖ਼ੁਸ਼ ਹੋਈ
ਹੱਥ ਲੱਗਾ ਤੇ ਪਿੱਟਣ ਲੱਗੀ
ਨੀ ਅੰਮਾਂ ਮੈਂ ਮੋਈ

ਬਤਾਊਂ ਵੀ ਤਾਂ ਮਿਰਚਾਂ ਦੇ ਸਾਥੀ ਹੀ ਹਨ———

ਕਾਲ਼ਾ ਸੀ ਕਲੱਤਰ ਸੀ
ਕਾਲੇ ਪਿਉ ਦਾ ਪੁੱਤਰ ਸੀ
ਆਡੋਂ ਪਾਣੀ ਪੀਂਦਾ ਸੀ
ਬਰੂਟੀ ਛਾਵੇਂ ਬਹਿੰਦਾ ਸੀ

ਅਤੇ

232/ਮਹਿਕ ਪੰਜਾਬ ਦੀ